ਜਲੰਧਰ : ਪੰਜਾਬ ਦੇ ਸੂਫੀ ਗਾਇਕ ਸਰਦਾਰ ਅਲੀ ਦਾ ਭੋਗਪੁਰ ਦੇ ਨਜ਼ਦੀਕ ਪਿੰਡ ਸਨੋਰਾ ਦੇ ਪੁਲ ਤੇ ਗੱਡੀ ਦਾ ਬੈਲੰਸ ਵਿਗੜਣ ਕਾਰਨ ਐਕਸੀਡੈਂਟ ਹੋ ਗਿਆ ਉਹ ਮਲੇਰਕੋਟਲਾ ਤੋਂ ਹਾਜੀਪੁਰ ਨੂੰ ਆਪਣੀ ਫੋਰਡ ਇੰਦੇਆਵੋਰ ਕਾਰ DL. 08 cac 6444 ਵਿੱਚ ਜਾ ਰਹੇ ਸੀ ਤਾ ਸਨੋਰਾ ਪੁਲ ਤੇ ਗੱਡੀ ਦਾ ਬੈਲੰਸ ਵਿਗੜਣ ਕਾਰਨ ਗੱਡੀ ਰੋਡ ਦੇ ਵਿਚਕਾਰ ਡੀਬਾਈਡਰ ਤੇ ਲੱਗੀ ਗ੍ਰੇਲ ਵਿੱਚ ਜਾਂ ਵੱਜੀ ਜਿਸ ਕਾਰਨ ਨਾਲ ਤਿੰਨ ਵਿਅਕਤੀਆਂ ਦੇ ਮਾਮੂਲੀ ਸੱਟਾਂ ਲੱਗੀਆਂ। ਪਰ ਡਰਾਈਵਰ ਕਾਦਮ ਹੁਸੈਨ ਪੁੱਤਰ ਗੁਲਾਮ ਰਸੀਦ ਦੇ ਗੰਭੀਰ ਸੱਟਾਂ ਲੱਗ ਗਈਆਂ। ਸਰਦਾਰ ਅਲੀ ਬਿਲਕੁਲ ਠੀਕ ਠਾਕ ਹਨ। ਗੱਡੀ ਦੇ ਏਅਰ ਬੈਗ ਖੁੱਲ੍ਹਣ ਕਾਰਨ ਕੋਈ ਜਾਨੀ ਨੁਕਸਾਨ ਨਹੀ ਹੋਇਆ। ਇਸ ਮੌਕੇ ਤੇ ਐੱਸ ਐੱਸ ਫੋਰਸ ਦੇ ਅਧਿਕਾਰੀਆਂ ਵੱਲੋਂ ਏ ਐੱਸ ਆਈ ਰਣਧੀਰ ਸਿੰਘ, ਨੀਰ ਮੁਹੰਮਦ, ਨੀਸ਼ਾ, ਜਸਵਿੰਦਰ ਸਿੰਘ ਆਦਿ ਨੇ ਜ਼ਖ਼ਮੀਆ ਨੂੰ ਨੇੜੇ ਦੇ ਪ੍ਰਾਈਵੇਟ ਹਸਪਤਾਲ ਵਿੱਚ ਮੁਢਲੀ ਸਹਾਇਤਾ ਦੇ ਕੇ ਦਾਖ਼ਲ ਕਰਵਾ ਦਿੱਤਾ।
Related Posts
ਪੂਰੇ ਪੰਜਾਬ ‘ਚ 31 ਕਿਸਾਨ ਜਥੇਬੰਦੀਆਂ ਵੱਲੋਂ ਰੇਲ ਰੋਕੋ ਅੰਦੋਲਨ, ਗੁਰਦਾਸਪੁਰ ਸਟੇਸ਼ਨ ‘ਤੇ ਲੱਗਾ ਪੱਕਾ ਧਰਨਾ
ਗੁਰਦਾਸਪੁਰ18 ਅਕਤੂਬਰ (ਦਲਜੀਤ ਸਿੰਘ)- ਪੰਜਾਬ ‘ਚ 31 ਕਿਸਾਨ ਜਥੇਬੰਦੀਆਂ ਵੱਲੋਂ ਰੇਲ ਰੋਕੋ ਅੰਦੋਲਨ ਸ਼ੁਰੂ ਕਰ ਦਿੱਤਾ ਗਿਆ ਹੈ । ਇਸ ਅੰਦੋਲਨ…
ਸੰਜੇ ਸਿੰਘ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜੇਲ੍ਹ ਵਿੱਚ ਤੰਗ ਕਰਨ ਦੇ ਲਾਏ ਦੋਸ਼
ਆਪ ਦੇ ਰਾਜ ਸਭਾ ਮੈਂਬਰ ਤੇ ਸੀਨੀਅਰ ਆਗੂ ਸੰਜੇ ਸਿੰਘ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜੇਲ੍ਹ ਵਿੱਚ ਤੰਗ…
ਵਾਰਿਸ ਪੰਜਾਬ ਦਾ ਮੁਖੀ ਅੰਮ੍ਰਿਤਪਾਲ ਸਿੰਘ ਜੇਲ੍ਹ ਤੋਂ ਲੜੇਗਾ ਲੋਕ ਸਭਾ ਚੋਣ, ਵਕੀਲ ਨੇ ਕੀਤਾ ਦਾਅਵਾ
ਜਲੰਧਰ: ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਵਾਰਿਸ ਪੰਜਾਬ ਜਥੇਬੰਦੀ ਦੇ ਆਗੂ ਅੰਮ੍ਰਿਤਪਾਲ ਸਿੰਘ ਜੇਲ੍ਹ ਤੋਂ ਲੋਕ ਸਭਾ ਚੋਣ ਲੜੇਗਾ। ਇਹ ਦਾਅਵਾ…