ਅੰਮ੍ਰਿਤਸਰ, 16 ਮਈ – ਪਾਕਿਸਤਾਨ ਦੇ ਸੂਬਾ ਖ਼ੈਬਰ ਪਖਤੂਨਖਵਾ ਦੇ ਪਿਸ਼ਾਵਰ ਸ਼ਹਿਰ ਤੋਂ ਲਗਭਗ 17 ਕਿੱਲੋਮੀਟਰ ਦੂਰ ਸਰਬੰਦ ਖੇਤਰ ਦੇ ਬਾਟਾਤਾਲ ਬਾਜ਼ਾਰ ‘ਚ ਲੰਘੇ ਦਿਨ ਅਣਪਛਾਤੇ ਬੰਦੂਕਧਾਰੀਆਂ ਵਲੋਂ ਅੰਨ੍ਹੇਵਾਹ ਗੋਲੀਆਂ ਚਲਾ ਕੇ ਕੀਤੀ ਗਈ ਦੋ ਸਿੱਖ ਦੁਕਾਨਦਾਰਾਂ ਰਣਜੀਤ ਸਿੰਘ ਪੁੱਤਰ ਗੁਰਮੁਖ ਸਿੰਘ ਅਤੇ ਕੁਲਜੀਤ ਸਿੰਘ ਪੁੱਤਰ ਅਵਤਾਰ ਸਿੰਘ ਦੀ ਹੱਤਿਆ ਦੀ ਜ਼ਿੰਮੇਵਾਰੀ ਇਸਲਾਮਿਕ ਸਟੇਟ ਦੀ ਅਫ਼ਗਾਨ ਸ਼ਾਖਾ ਇਸਲਾਮਿਕ ਸਟੇਟ ਵਿਲਯਾਹ ਖੁਰਾਸਾਨ (ਆਈ. ਐਸ. ਕੇ. ਪੀ.) ਨੇ ਲਈ ਹੈ। ਇਸ ਅੱਤਵਾਦੀ ਸੰਗਠਨ ਨੂੰ ਇਸਲਾਮਿਕ ਸਟੇਟ ਖੁਰਾਸਾਨ ਪ੍ਰਾਂਤ ਵੀ ਕਿਹਾ ਜਾਂਦਾ ਹੈ। ਆਈ. ਐਸ. ਕੇ. ਪੀ. ਨੇ ਦਾਅਵਾ ਕੀਤਾ ਹੈ ਕਿ ਉਸ ਦੇ ਬੰਦੂਕਧਾਰੀਆਂ ਨੇ ਉਕਤ ਦੋਵੇਂ ਸਿੱਖ ਕਾਰੋਬਾਰੀਆਂ ਦੀ ਹੱਤਿਆ ਕੀਤੀ।
ਆਈ. ਐਸ. ਕੇ. ਪੀ. ਨੇ ਲਈ ਪਿਸ਼ਾਵਰ ‘ਚ ਸਿੱਖ ਕਾਰੋਬਾਰੀਆਂ ਦੀ ਹੱਤਿਆ ਦੀ ਜ਼ਿੰਮੇਵਾਰੀ
