ਨਵੀਂ ਦਿੱਲੀ, 13 ਮਾਰਚ
ਐੱਨਐੱਚਏਆਈ ਨੇ ਪੇਟੀਐੱਮ ਫਾਸਟੈਗ ਉਪਭੋਗਤਾਵਾਂ ਨੂੰ 15 ਮਾਰਚ ਤੋਂ ਪਹਿਲਾਂ ਕਿਸੇ ਹੋਰ ਬੈਂਕ ਤੋਂ ਇੱਕ ਨਵਾਂ ਫਾਸਟੈਗ ਲੈਣ ਦੀ ਸਲਾਹ ਦਿੱਤੀ ਹੈ ਤਾਂ ਜੋ ਟੌਲ ਪਲਾਜ਼ਿਆਂ ‘ਤੇ ਉਨ੍ਹਾਂ ਨੂੰ ਕਿਸੇ ਕਿਸਮ ਦੀ ਮੁਸ਼ਕਲ ਨਾ ਆਏ। ਬਿਆਨ ਅਨੁਸਾਰ ਪੇਟੀਐੱਮ ਫਾਸਟੈਗ ਉਪਭੋਗਤਾ 15 ਮਾਰਚ 2024 ਤੋਂ ਬਾਅਦ ਆਪਣੇ ਬੈਲੇਂਸ ਨੂੰ ਰੀਚਾਰਜ ਨਹੀਂ ਕਰ ਸਕਣਗੇ ਪਰ ਜਿਹੜਾ ਬੈਲੇਂਸ ਖਾਤੇ ’ਚ ਹੈ ਉਸ ਦੀ ਵਰਤੋਂ ਕਰਨਾ ਜਾਰੀ ਰੱਖ ਸਕਦੇ ਹਨ।