ਸ੍ਰੀਨਗਰ (ਜੰਮੂ-ਕਸ਼ਮੀਰ), 5 ਫਰਵਰੀ (ਬਿਊਰੋ)- ਸ੍ਰੀਨਗਰ ਸ਼ਹਿਰ ਦੇ ਜ਼ਕੁਰਾ ਖੇਤਰ ਵਿਚ ਸ਼ੁਰੂ ਹੋਏ ਮੁਕਾਬਲੇ ਵਿਚ ਸ੍ਰੀਨਗਰ ਪੁਲਿਸ ਦੁਆਰਾ ਲਸ਼ਕਰ/ਟੀ.ਆਰ.ਐਫ. ਦੇ ਦੋ ਅੱਤਵਾਦੀਆਂ ਨੂੰ ਢੇਰ ਕਰ ਦਿੱਤਾ ਗਿਆ ਹੈ | ਮਾਰੇ ਗਏ ਅੱਤਵਾਦੀਆਂ ਵਿਚੋਂ ਇਕ ਇਖਲਾਕ ਹਜਾਮ ਹਸਨਪੋਰਾ ਅਨੰਤਨਾਗ ਵਿਚ ਹਾਲ ਹੀ ਵਿਚ ਐੱਚ.ਸੀ. ਅਲੀ ਮੁਹੰਮਦ ਦੀ ਹੱਤਿਆ ਵਿਚ ਸ਼ਾਮਿਲ ਸੀ।
ਜੰਮੂ-ਕਸ਼ਮੀਰ : ਸੁਰੱਖਿਆ ਬਲਾਂ ਨੇ ਕੀਤੇ ਦੋ ਅੱਤਵਾਦੀ ਢੇਰ
