ਕਾਠਮੰਡੂ, 13 ਮਾਰਚ
ਨੇਪਾਲ ਦੇ ਪ੍ਰਧਾਨ ਮੰਤਰੀ ਪੁਸ਼ਪਾ ਕਮਲ ਦਹਿਲ ਪ੍ਰਚੰਡ ਨੇ ਅੱਜ ਸੰਸਦ ‘ਚ ਭਰੋਸੇ ਦਾ ਵੋਟ ਜਿੱਤ ਲਿਆ। 69 ਸਾਲਾ ਪ੍ਰਚੰਡ ਨੇਪਾਲ ਦੀ ਕਮਿਊਨਿਸਟ ਪਾਰਟੀ (ਮਾਓਵਾਦੀ ਕੇਂਦਰ) ਦੇ ਸਾਬਕਾ ਗੁਰੀਲਾ ਨੇਤਾ ਹਨ। ਉਨ੍ਹਾਂ ਨੂੰ 275 ਮੈਂਬਰੀ ਪ੍ਰਤੀਨਿਧ ’ਚ 157 ਵੋਟਾਂ ਪ੍ਰਾਪਤ ਹੋਈਆਂ। ਇਹ ਵੋਟ ਮਾਓਵਾਦੀ ਨੇਤਾ ਨੇ ਨੇਪਾਲੀ ਕਾਂਗਰਸ ਨੂੰ ਛੱਡਣ ਅਤੇ ਨੇਪਾਲ ਦੀ ਕਮਿਊਨਿਸਟ ਪਾਰਟੀ (ਯੂਨੀਫਾਈਡ ਮਾਰਕਸਵਾਦੀ-ਲੈਨਿਨਵਾਦੀ) ਨਾਲ ਨਵਾਂ ਗਠਜੋੜ ਬਣਾਉਣ ਤੋਂ ਕੁਝ ਦਿਨ ਬਾਅਦ ਪ੍ਰਾਪਤ ਕੀਤਾ। ਇਹ ਤੀਜੀ ਵਾਰ ਹੈ, ਜਦੋਂ ਪ੍ਰਚੰਡ ਨੇ ਦਸੰਬਰ 2022 ਵਿੱਚ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਸਦਨ ਵਿੱਚ ਭਰੋਸੇ ਦਾ ਵੋਟ ਮੰਗਿਆ ਹੈ।