ਬਰਨਾਲਾ, 3 ਫਰਵਰੀ-ਭਾਨਾ ਸਿੱਧੂ ਮਾਮਲੇ ’ਚ ਅੱਜ ਮੁੱਖ ਮੰਤਰੀ ਭਗਵੰਤ ਮਾਨ ਦੀ ਸੰਗਰੂਰ ਰਿਹਾਇਸ਼ ਨੂੰ ਘੇਰਨ ਜਾ ਰਹੇ ਕਿਸਾਨ ਆਗੂਆਂ ਅਤੇ ਲੋਕਾਂ ਨੂੰ ਪੁਲੀਸ ਵਲੋਂ ਹਿਰਾਸਤ ਵਿੱਚ ਲੈ ਗਿਆ। ਇਸੇ ਸਿਲਸਿਲੇ ਤਹਿਤ ਬਰਨਾਲਾ ਜ਼ਿਲ੍ਹੇ ਵਿੱਚ ਜਿੱਥੇ ਕੁੱਝ ਆਗੂਆਂ ਨੂੰ ਘਰਾਂ ਵਿੱਚ ਨਜ਼ਰਬੰਦ ਕਰ ਲਿਆ, ਉਥੇ ਬਰਨਾਲਾ ਦੇ ਬਡਬਰ ਟੌਲ ਪਲਾਜ਼ਾ ਤੋਂ ਵੀ ਕਿਸਾਨ ਹਿਰਾਸਤ ਵਿੱਚ ਲਏ ਗਏ। ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਜ਼ਿਲ੍ਹਾ ਪ੍ਰਧਾਨ ਦੀ ਅਗਵਾਈ ਵਿੱਚ ਸੰਗਰੂਰ ਜਾ ਰਿਹਾ ਕਾਫ਼ਲਾ ਪੁਲੀਸ ਨੇ ਬਠਿੰਡਾ’-ਚੰਡੀਗੜ੍ਹ ਕੌਮੀ ਹਾਈਵੇ ਉਪਰ ਬਡਬਰ ਟੌਲ ਪਲਾਜ਼ਾ ਉਪਰ ਰੋਕ ਲਿਆ, ਜਿੱਥੇ ਪੁਲੀਸ ਅਤੇ ਕਿਸਾਨਾਂ ਦਰਮਿਆਨ ਜ਼ਬਰਦਸਤ ਧੱਕਾਮੁੱਕੀ ਵੀ ਹੋਈ। ਇਸੇ ਦਰਮਿਆਨ ਪੁਲੀਸ ਨੇ ਜੱਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਜਗਸੀਰ ਸਿੰਘ ਛੀਨੀਵਾਲ ਅਤੇ ਉਨ੍ਹਾਂ ਦੇ ਵੱਡੀ ਗਿਣਤੀ ਵਿੱਚ ਸਾਥੀਆਂ ਨੂੰ ਹਿਰਾਸਤ ਵਿੱਚ ਲੈ ਲਿਆ। ਇਸਦੇ ਰੋਸ ’ਚ ਉਨ੍ਹਾਂ ਦੇ ਸਾਥੀਆਂ ਵਲੋਂ ਬਡਬਰ ਟੌਲ ਪਲਾਜ਼ਾ ਉਪਰ ਜਾਮ ਲਗਾ ਕੇ ਪੰਜਾਬ ਸਰਕਾਰ ਅਤੇ ਪੁਲੀਸ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ। ਕਿਸਾਨ ਆਗੂਆਂ ਨੇ ਕਿਹਾ ਕਿ ਪੰਜਾਬ ਵਿੱਚ ਸੂਬਾ ਸਰਕਾਰ ਨੇ ਅਣਐਲਾਣੀ ਐਮਰਜੈਂਸੀ ਲਗਾਈ ਹੋਈ ਹੈ।ਨਾ ਸਿੱਧੂ ਨੂੰ ਰਿਹਾਅ ਕਰਵਾਉਣ ਤੱਕ ਉਹਨਾਂ ਦਾ ਸੰਘਰਸ਼ ਜਾਰੀ ਰਹੇਗਾ।
Related Posts
ਬਿਜਲੀ ਕੱਟਾਂ ਤੋਂ ਤੰਗ ਕਿਸਾਨਾਂ ਨੇ ਫਗਵਾੜਾ-ਹੁਸ਼ਿਆਰਪੁਰ ਸੜਕ ’ਤੇ ਦਿੱਤਾ ਧਰਨਾ, PSPCL ਖਿਲਾਫ਼ ਕੀਤੀ ਨਾਅਰੇਬਾਜ਼ੀ
ਬਿਜਲੀ ਦੇ ਨਿਰੰਤਰ ਲੱਗ ਰਹੇ ਕੱਟਾਂ ਤੋਂ ਪਰੇਸ਼ਾਨ ਹੋ ਕੇ ਕਿਸਾਨਾਂ ਨੇ ਫਗਵਾੜਾ-ਹੁਸ਼ਿਆਰਪੁਰ ਸੜਕ ’ਤੇ ਪੀਐੱਸਪੀਸੀਐੱਲ ਦਫ਼ਤਰ ਰਿਹਾਣਾ ਜੱਟਾਂ ਅੱਗੇ…
ਨਵੀਂ ਸਿੱਖਿਆ ਨੀਤੀ ਬਾਰੇ ਮੁੱਖ ਮੰਤਰੀ ਆਪਣਾ ਸਟੈਂਡ ਸਪਸ਼ਟ ਕਰਨ: ਡਾ. ਦਲਜੀਤ ਸਿੰਘ ਚੀਮਾ ਨੇ ਮੁੱਖ ਮੰਤਰੀ ਨੂੰ ਆਖਿਆ
ਚੰਡੀਗੜ੍ਹ, 21 ਨਵੰਬਰ : ਸਾਬਕਾ ਸਿੱਖਿਆ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਅੱਜ…
ਚੰਡੀਗੜ੍ਹ ਦੇ ਨਾਮੀ ਸਕੂਲ ‘ਚ ਵੱਡਾ ਹਾਦਸਾ, ਸਕੂਲ ‘ਚ ਡਿੱਗਿਆ ਵੱਡਾ ਦਰਖਤ, 1 ਦੀ ਮੌਤ, ਕਈ ਜ਼ਖ਼ਮੀ
ਚੰਡੀਗੜ੍ਹ, 8 ਜੁਲਾਈ- ਚੰਡੀਗੜ੍ਹ ਦੇ ਸੈਕਟਰ 9 ‘ਚ ਸਥਿਤ ਨਾਮੀ ਸਕੂਲ ‘ਚ ਵੱਡਾ ਹਾਦਸਾ ਵਾਪਰਨ ਦੀ ਖ਼ਬਰ ਸਾਹਮਣੇ ਆਈ ਹੈ।…