ਲਾਹੌਰ, 3 ਫਰਵਰੀ-ਪਾਕਿਸਤਾਨ ਹਾਕੀ ਫੈਡਰੇਸ਼ਨ (ਪੀਐੱਚਐੱਫ) ਵਿੱਚ ਸੰਕਟ ਗੰਭੀਰ ਹੋ ਰਿਹਾ ਹੈ। ਫੈਡਰੇਸ਼ਨ ਇਸ ਵੇਲੇ ਅਤਿ ਦੀ ਗਰੀਬੀ ’ਚੋਂ ਲੰਘ ਰਹੀ ਹੈ। ਇਸ ਕੌਮੀ ਸੰਸਥਾ ਨੇ ਛੇ ਮਹੀਨਿਆਂ ਤੋਂ ਆਪਣੇ ਕਰਮਚਾਰੀਆਂ ਨੂੰ ਤਨਖਾਹ ਨਹੀਂ ਦਿੱਤੀ ਹੈ। ਪੀਐੱਚਐੱਫ ਦੇ ਲਾਹੌਰ ਸਥਿਤ ਹੈੱਡਕੁਆਰਟਰ ਅਤੇ ਕਰਾਚੀ ਵਿੱਚ ਸਬ-ਆਫਿਸ ਵਿੱਚ ਸਾਰੇ ਕਰਮਚਾਰੀ ਛੇ ਮਹੀਨਿਆਂ ਤੋਂ ਤਨਖਾਹਾਂ ਦੀ ਉਡੀਕ ਕਰ ਰਹੇ ਹਨ। 80 ਤੋਂ ਵੱਧ ਦਫ਼ਤਰੀ ਅਤੇ ਹੋਰ ਮੁਲਾਜ਼ਮਾਂ ਨੂੰ ਤਨਖਾਹ ਨਹੀਂ ਮਿਲੀ ਤੇ ਕੋਈ ਮੈਡੀਕਲ ਲਾਭ ਨਹੀਂ ਮਿਲ ਰਿਹਾ ਹੈ, ਜਿਸ ਕਾਰਨ ਉਨ੍ਹਾਂ ਦਾ ਬੁਰਾ ਹਾਲ ਹੈ। ਕੌਮੀ ਸੀਨੀਅਰ ਖਿਡਾਰੀਆਂ ਨੂੰ 4-5 ਮਹੀਨਿਆਂ ਤੋਂ ਉਨ੍ਹਾਂ ਦੀ ਇਕਰਾਰਨਾਮੇ ਦੀ ਤਨਖਾਹ ਜਾਂ ਭੱਤੇ ਦਾ ਭੁਗਤਾਨ ਕੀਤਾ ਗਿਆ ਹੈ। ਪਾਕਿਸਤਾਨ ਦੇ ਕਪਤਾਨ ਇਮਾਦ ਸ਼ਕੀਲ ਬੱਟ ਅਤੇ ਕੁਝ ਹੋਰ ਖਿਡਾਰੀਆਂ ਨੇ ਵੀ ਆਪਣੇ ਰੋਜ਼ਾਨਾ ਦੇ ਬਕਾਏ ਦਾ ਭੁਗਤਾਨ ਨਾ ਕਰਨ ਦੇ ਮੁੱਦੇ ‘ਤੇ ਝੜਪ ਕੀਤੀ ਸੀ। ਬੱਟ ਨੇ ਧਮਕੀ ਵੀ ਦਿੱਤੀ ਕਿ ਜਦੋਂ ਤੱਕ ਬਕਾਏ ਦਾ ਭੁਗਤਾਨ ਨਹੀਂ ਕੀਤਾ ਜਾਂਦਾ, ਉਦੋਂ ਤੱਕ ਅਗਲੇ ਮੈਚ ਨਹੀਂ ਖੇਡਗੇ। ਸੂਤਰਾਂ ਮੁਤਾਬਕ ਫੈਡਰੇਸ਼ਨ ਨੇ ਖਿਡਾਰੀਆਂ, ਮੁਲਾਜ਼ਮਾਂ, ਕੋਚਾਂ ਤੇ ਹੋਰਾਂ ਦੇ 8 ਕਰੋੜ ਰੁਪਏ ਦੇਣੇ ਹਨ।
Related Posts
ਸੰਜੂ ਸੈਮਸਨ ਨੇ ਟੀਮ ਇੰਡੀਆ ਦੀ ਵਿਕਟਰੀ ਪਰੇਡ ਤੋਂ ਪਹਿਲਾਂ ਹੀ ਦਿਖਾਇਆ ‘ਸਪੈਸ਼ਲ ਜਰਸੀ’ ਦਾ ਲੁੱਕ, ਇਸ ਨੂੰ ਪਾ ਕੇ ਹੀ ਮਨਾਇਆ ਜਾਵੇਗਾ ਜਿੱਤ ਦਾ ਜਸ਼ਨ
ਨਵੀਂ ਦਿੱਲੀ: ਟੀ-20 ਵਿਸ਼ਵ ਕੱਪ 2024 ਦੀ ਚੈਂਪੀਅਨ ਭਾਰਤੀ ਟੀਮ ਵੀਰਵਾਰ ਸਵੇਰੇ ਦੇਸ਼ ਪਰਤ ਆਈ ਹੈ। ਭਾਰਤੀ ਟੀਮ ਦੇ ਸਨਮਾਨ…
ਭਾਰਤ ਦੇ ਮਹਾਨ ਸਪਿਨਰ ਬਿਸ਼ਨ ਸਿੰਘ ਬੇਦੀ ਦਾ 77 ਸਾਲ ਦੀ ਉਮਰ ‘ਚ ਹੋਇਆ ਦਿਹਾਂਤ
ਸਪੋਰਟਸ ਡੈਸਕ- ਸਾਬਕਾ ਭਾਰਤੀ ਕ੍ਰਿਕਟਰ ਬਿਸ਼ਨ ਸਿੰਘ ਬੇਦੀ ਦਾ ਦੇਹਾਂਤ ਹੋ ਗਿਆ ਹੈ। ਬਿਸ਼ਨ ਸਿੰਘ ਬੇਦੀ ਦਾ ਜਨਮ 25 ਸਤੰਬਰ…
ਟੀ-20 ਵਿਸ਼ਵ ਕੱਪ ਕ੍ਰਿਕਟ ਨੂੰ ਮਿਲੀ ਅਤਿਵਾਦੀ ਧਮਕੀ
ਵੈਸਟਇੰਡੀਜ਼ ਅਤੇ ਅਮਰੀਕਾ ‘ਚ ਹੋਣ ਵਾਲੇ ਟੀ-20 ਵਿਸ਼ਵ ਕੱਪ ਨੂੰ ਅਤਿਵਾਦੀ ਧਮਕੀ ਮਿਲੀ ਹੈ। ਇਸ ਦਾ ਖੁਲਾਸਾ ਕਰਦੇ ਹੋਏ ਤ੍ਰਿਨੀਦਾਦ…