ਜੰਮੂ, 3 ਫਰਵਰੀ –ਜੰਮੂ ਅਤੇ ਕਸ਼ਮੀਰ ਦੇ ਪੁਣਛ ਜ਼ਿਲ੍ਹੇ ‘ਚ ਕੰਟਰੋਲ ਰੇਖਾ (ਐੱਲਓਸੀ) ਦੇ ਨੇੜੇ ਸ਼ੱਕੀ ਹਰਕਤ ਦੇਖਣ ਤੋਂ ਬਾਅਦ ਫੌਜ ਨੇ ਗੋਲੀਬਾਰੀ ਕੀਤੀ। ਮੇਂਢਰ ਦੇ ਸਭਰਾ ਗਲੀ ਇਲਾਕੇ ‘ਚ ਫੌਜ ਦੇ ਜਵਾਨਾਂ ਨੇ ਸ਼ੱਕੀ ਹਰਕਤ ਨੂੰ ਦੇਖਿਆ ਅਤੇ ਤੁਰੰਤ ਜਵਾਬੀ ਕਾਰਵਾਈ ਕੀਤੀ। ਅਧਿਕਾਰੀਆਂ ਨੇ ਦੱਸਿਆ ਕਿ ਗੋਲੀਬਾਰੀ ਅੱਜ ਤੜਕੇ ਬਰਫ ਨਾਲ ਘਿਰੇ ਮੇਂਢਰ ਦੇ ਸਰਹੱਦ ਨਾਲ ਲੱਗਦੇ ਪਿੰਡ ਵਿੱਚ ਹੋਈ ਅਤੇ ਆਖਰੀ ਰਿਪੋਰਟਾਂ ਮਿਲਣ ਤੱਕ ਤਲਾਸ਼ੀ ਮੁਹਿੰਮ ਚੱਲ ਰਹੀ ਹੈ।
ਜੰਮੂ ਕਸ਼ਮੀਰ: ਪੁਣਛ ’ਚ ਐੱਲਓਸੀ ’ਤੇ ਸ਼ੱਕੀ ਹਰਕਤ ਤੋਂ ਬਾਅਦ ਫ਼ੌਜ ਨੇ ਗੋਲੀਬਾਰੀ ਕੀਤੀ ਤੇ ਤਲਾਸ਼ੀ ਮੁਹਿੰਮ ਸ਼ੁਰੂ
