ਵਿਸ਼ਾਖਾਪਟਨਮ, 3 ਫਰਵਰੀ –ਇੰਗਲੈਂਡ ਖ਼ਿਲਾਫ਼ ਪੰਜ ਮੈਚਾਂ ਦੀ ਲੜੀ ਦੂਜੇ ਕ੍ਰਿਕਟ ਟੈਸਟ ਦੇ ਦੂਜੇ ਦਿਨ ਅੱਜ ਭਾਰਤ ਪਹਿਲੀ ਪਾਰੀ ’ਚ 112 ਓਵਰਾਂ ‘ਚ 396 ਦੌੜਾਂ ‘ਤੇ ਆਊਟ ਹੋ ਗਿਆ। ਭਾਰਤ ਲਈ ਸਲਾਮੀ ਬੱਲੇਬਾਜ਼ ਯਸ਼ਸਵੀ ਜੈਸਵਾਲ ਨੇ 209 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਉਸ ਨੇ ਟੈਸਟ ਕ੍ਰਿਕਟ ਵਿੱਚ ਆਪਣੇ ਪਹਿਲੇ ਦੋਹਰੇ ਸੈਂਕੜੇ ਦੌਰਾਨ 290 ਗੇਂਦਾਂ ਦੀ ਪਾਰੀ ਵਿੱਚ 19 ਚੌਕੇ ਅਤੇ ਸੱਤ ਛੱਕੇ ਮਾਰੇ ਭਾਰਤੀ ਟੀਮ ਨੇ ਦਿਨ ਦੀ ਸ਼ੁਰੂਆਤ ਛੇ ਵਿਕਟਾਂ ‘ਤੇ 336 ਦੌੜਾਂ ਤੋਂ ਅੱਗੇ ਕੀਤੀ। ਟੀਮ ਨੇ 60 ਦੌੜਾਂ ਜੋੜਨ ਤੋਂ ਬਾਅਦ ਬਾਕੀ ਚਾਰ ਵਿਕਟਾਂ ਗੁਆ ਦਿੱਤੀਆਂ। ਇੰਗਲੈਂਡ ਲਈ ਤੇਜ਼ ਗੇਂਦਬਾਜ਼ ਜੇਮਸ ਐਂਡਰਸਨ ਨੇ 25 ਓਵਰਾਂ ਵਿੱਚ 47 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ। ਸ਼ੋਏਬ ਬਸ਼ੀਰ ਅਤੇ ਰਿਹਾਨ ਅਹਿਮਦ ਨੂੰ ਵੀ ਤਿੰਨ-ਤਿੰਨ ਸਫਲਤਾਵਾਂ ਮਿਲੀਆਂ।
Related Posts
ਅਰਸ਼ਦੀਪ ਦੇ ਹੱਕ ‘ਚ ਨਿੱਤਰੇ ਪੰਜਾਬੀ ਕਲਾਕਾਰ, ਦਿਲਜੀਤ ਤੇ ਜੈਜ਼ੀ ਬੀ ਸਣੇ ਕਈ ਗਾਇਕਾਂ ਨੇ ਵਧਾਇਆ ਹੌਸਲਾ
ਜਲੰਧਰ (ਬਿਊਰੋ)- ਭਾਰਤ ਬਨਾਮ ਪਾਕਿਸਤਾਨ ਵਿਚਕਾਰ ਹਾਈ ਵੋਲਟੇਜ ਮੈਚ ਹਮੇਸ਼ਾ ਹੀ ਦੇਖੇ ਗਏ ਹਨ। ਏਸ਼ੀਆ ਕੱਪ 2022 ਵਿਚ ਵੀ ਇਹੀ…
ਪ੍ਰਵੀਨ ਕੁਮਾਰ ਨੇ ਟੀ64 ਹਾਈ ਜੰਪ ‘ਚ ਜਿੱਤਿਆ ਸੋਨ ਤਮਗਾ
ਪੈਰਿਸ- ਟੋਕੀਓ ਖੇਡਾਂ ਦੇ ਚਾਂਦੀ ਦਾ ਤਮਗਾ ਜੇਤੂ ਭਾਰਤ ਦੇ ਪ੍ਰਵੀਨ ਕੁਮਾਰ ਨੇ ਸ਼ੁੱਕਰਵਾਰ ਨੂੰ ਇੱਥੇ ਪੈਰਿਸ ਪੈਰਾਲੰਪਿਕ ਵਿਚ ਪੁਰਸ਼ਾਂ…
ਭਾਰਤ-ਇੰਗਲੈਂਡ ਵਿਚਾਲੇ ਟੈਸਟ ਸੀਰੀਜ਼ ਦਾ ਸ਼ਡਿਊਲ ਜਾਰੀ
ਨਵੀਂ ਦਿੱਲੀ : BCCI ਅਤੇ ਇੰਗਲੈਂਡ ਕ੍ਰਿਕਟ ਬੋਰਡ ਨੇ ਵੀਰਵਾਰ ਨੂੰ ਭਾਰਤ ਅਤੇ ਇੰਗਲੈਂਡ ਵਿਚਾਲੇ ਅਗਲੇ ਸਾਲ 2025 ‘ਚ ਹੋਣ…