ਵਿਸ਼ਾਖਾਪਟਨਮ, 3 ਫਰਵਰੀ –ਇੰਗਲੈਂਡ ਖ਼ਿਲਾਫ਼ ਪੰਜ ਮੈਚਾਂ ਦੀ ਲੜੀ ਦੂਜੇ ਕ੍ਰਿਕਟ ਟੈਸਟ ਦੇ ਦੂਜੇ ਦਿਨ ਅੱਜ ਭਾਰਤ ਪਹਿਲੀ ਪਾਰੀ ’ਚ 112 ਓਵਰਾਂ ‘ਚ 396 ਦੌੜਾਂ ‘ਤੇ ਆਊਟ ਹੋ ਗਿਆ। ਭਾਰਤ ਲਈ ਸਲਾਮੀ ਬੱਲੇਬਾਜ਼ ਯਸ਼ਸਵੀ ਜੈਸਵਾਲ ਨੇ 209 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਉਸ ਨੇ ਟੈਸਟ ਕ੍ਰਿਕਟ ਵਿੱਚ ਆਪਣੇ ਪਹਿਲੇ ਦੋਹਰੇ ਸੈਂਕੜੇ ਦੌਰਾਨ 290 ਗੇਂਦਾਂ ਦੀ ਪਾਰੀ ਵਿੱਚ 19 ਚੌਕੇ ਅਤੇ ਸੱਤ ਛੱਕੇ ਮਾਰੇ ਭਾਰਤੀ ਟੀਮ ਨੇ ਦਿਨ ਦੀ ਸ਼ੁਰੂਆਤ ਛੇ ਵਿਕਟਾਂ ‘ਤੇ 336 ਦੌੜਾਂ ਤੋਂ ਅੱਗੇ ਕੀਤੀ। ਟੀਮ ਨੇ 60 ਦੌੜਾਂ ਜੋੜਨ ਤੋਂ ਬਾਅਦ ਬਾਕੀ ਚਾਰ ਵਿਕਟਾਂ ਗੁਆ ਦਿੱਤੀਆਂ। ਇੰਗਲੈਂਡ ਲਈ ਤੇਜ਼ ਗੇਂਦਬਾਜ਼ ਜੇਮਸ ਐਂਡਰਸਨ ਨੇ 25 ਓਵਰਾਂ ਵਿੱਚ 47 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ। ਸ਼ੋਏਬ ਬਸ਼ੀਰ ਅਤੇ ਰਿਹਾਨ ਅਹਿਮਦ ਨੂੰ ਵੀ ਤਿੰਨ-ਤਿੰਨ ਸਫਲਤਾਵਾਂ ਮਿਲੀਆਂ।
ਦੂਜੇ ਟੈਸਟ ਦਾ ਦੂਜਾ ਦਿਨ: ਜੈਸਵਾਲ ਦਾ ਦੋਹਰਾ ਸੈਂਕੜਾ, ਇੰਗਲੈਂਡ ਖ਼ਿਲਾਫ਼ ਖ਼ਿਲਾਫ਼ ਭਾਰਤ ਪਹਿਲੀ ਪਾਰੀ ’ਚ 396 ਦੌੜਾਂ ’ਤੇ ਆਊਟ
