ਨਵੀਂ ਦਿੱਲੀ, National Anti-Doping Agency suspends Bajrang Punia for 4 years: ਨੈਸ਼ਨਲ ਐਂਟੀ ਡੋਪਿੰਗ ਏਜੰਸੀ ਨੇ ਸੈਂਪਲ ਦੇਣ ਤੋਂ ਇਨਕਾਰ ਕਰਨ ’ਤੇ ਪਹਿਲਵਾਨ ਬਜਰੰਗ ਪੂਨੀਆ ’ਤੇ ਚਾਰ ਸਾਲ ਦੀ ਪਾਬੰਦੀ ਲਾ ਦਿੱਤੀ ਹੈ। ਇਸ ’ਤੇ ਪੂਨੀਆ ਨੇ ਇਸ ਨੂੰ ਸਿਆਸੀ ਸਾਜ਼ਿਸ਼ ਦੱਸਿਆ ਹੈ। ਉਨ੍ਹਾਂ ਕਿਹਾ ਕਿ ਉਹ ਮਹਿਲਾ ਪਹਿਲਵਾਨਾਂ ਦੇ ਸੰਘਰਸ਼ ਵਿਚ ਡਟਿਆ ਸੀ, ਇਸ ਕਰ ਕੇ ਉਸ ਨਾਲ ਧੱਕਾ ਕੀਤਾ ਜਾ ਰਿਹਾ ਹੈ ਜਦਕਿ ਉਹ ਕਿਸੇ ਵੀ ਥਾਂ ’ਤੇ ਨਮੂਨਾ ਦੇਣ ਲਈ ਤਿਆਰ ਹੈ।
ਬਜਰੰਗ ਨੇ ਇਹ ਵੀ ਦਾਅਵਾ ਕੀਤਾ ਕਿ ਉਸ ਕੋਲ ਨਮੂਨਾ ਦੇਣ ਦੇ ਸਬੂਤ ਹਨ। ਇਸ ਤੋਂ ਪਹਿਲਾਂ ਨਾਡਾ ਨੇ ਕਿਹਾ ਸੀ ਕਿ ਬਜਰੰਗ ਨੇ ਕੌਮੀ ਪੱਧਰ ਦੇ ਟਰਾਇਲਾਂ ਦੌਰਾਨ ਨਮੂਨਾ ਨਹੀਂ ਦਿੱਤਾ ਜਦਕਿ ਬਜਰੰਗ ਨੇ ਕਿਹਾ ਕਿ ਉਸ ਨੇ ਉੱਥੇ ਨਿਯੁਕਤ ਸਰਕਾਰੀ ਡਾਕਟਰ ਤੋਂ ਮੈਡੀਕਲ ਸਰਟੀਫਿਕੇਟ ਲਿਆ ਸੀ ਤੇ ਇਸ ਸਬੰਧੀ ਉਸ ਕੋਲ ਸਾਰੇ ਸਬੂਤ ਹਨ।