ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਦੀ ਸੁਰੱਖਿਆ ’ਚ ਤਾਇਨਾਤ ਏਐੱਸਆਈ ਜਗਪਾਲ ਸਿੰਘ ਸੋਮਵਾਰ ਸਵੇਰੇ ਆਪਣੇ ਕੁਆਰਟਰ ’ਚ ਮ੍ਰਿਤਕ ਮਿਲਿਆ। ਸੈਕਟਰ-22 ਚੌਕੀ ਪੁਲਿਸ ਨੇ ਲਾਸ਼ ਦਾ ਪੋਸਟਮਾਰਟਮ ਕਰਵਾਇਆ। ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਮੌਤ ਦੇ ਕਾਰਨਾਂ ਦਾ ਪਤਾ ਲੱਗ ਸਕੇਗਾ। ਪੰਜਾਬ ਪੁਲਿਸ ਦੇ ਏਐੱਸਆਈ ਜਗਪਾਲ ਸਿੰਘ ਨੂੰ ਸੈਕਟਰ-23 ’ਚ ਸਰਕਾਰੀ ਨਿਵਾਸ ਮਿਲਿਆ ਹੋਇਆ ਸੀ। ਉਹ ਮੂਲ ਰੂਪ ’ਚ ਪੰਜਾਬ ਦੇ ਰਹਿਣ ਵਾਲੇ ਸਨ। ਉਨ੍ਹਾਂ ਸੋਮਵਾਰ ਨੂੰ ਸਵੇਰੇ 8 ਵਜੇ ਡਿਊਟੀ ’ਤੇ ਪਹੁੰਚਣਾ ਸੀ। ਜਦੋਂ ਉਹ ਨਹੀਂ ਪੁੱਜੇ ਤਾਂ ਉਨ੍ਹਾਂ ਦੇ ਕੁਆਰਟਰ ’ਚ ਜਾ ਕੇ ਦੇਖਿਆ ਗਿਆ। ਉਹ ਉੱਥੇ ਮ੍ਰਿਤਕ ਪਏ ਮਿਲੇ। ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ। ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਲਾਸ਼ ਕਬਜ਼ੇ ’ਚ ਲਈ ਤੇ ਪੋਸਟਮਾਰਟਮ ਲਈ ਜੀਐੱਮਸੀਐੱਚ-16 ਭੇਜ ਦਿੱਤੀ।
Related Posts
ਬੰਦੀ ਸਿੰਘਾਂ ਦੀ ਰਿਹਾਈ ਲਈ ਲੱਗੇ ‘ਕੌਮੀ ਇਨਸਾਫ਼ ਮੋਰਚੇ’ ਲਈ ਰਵਾਨਾ ਹੋਏ ਮੂਸੇਵਾਲਾ ਦੇ ਮਾਤਾ, ਆਖੀ ਵੱਡੀ ਗੱਲ
ਮਾਨਸਾ- ਬੰਦੀ ਸਿੰਘਾਂ ਦੀ ਰਿਹਾਈ ਲਈ ਮੋਹਾਲੀ ‘ਚ ਲੱਗੇ ਕੌਮੀ ਇਨਸਾਫ਼ ਮੋਰਚੇ ‘ਚ ਅੱਜ ਪਿੰਡ ਮੂਸਾ ਤੋਂ ਇਕ ਜਥਾ ਰਵਾਨਾ…
ਮਾਨ ਸਰਕਾਰ ਦਾ ਵੱਡਾ ਐਲਾਨ, ਹੁਣ ਮੂੰਗੀ ‘ਤੇ ਮਿਲੇਗੀ ਐਮ.ਐੱਸ.ਪੀ.
ਚੰਡੀਗੜ੍ਹ, 6 ਮਈ – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਇਕ ਵੱਡਾ ਫ਼ੈਸਲਾ ਲਿਆ ਗਿਆ ਹੈ | ਹੁਣ ਮੂੰਗੀ…
ਪੰਜਾਬ ਕਾਂਗਰਸ ਦਾ ਪ੍ਰਧਾਨ ਬਣਨ ਤੋਂ ਬਾਅਦ ਸਿੱਧੂ ਦਾ ਵੱਡਾ ਸ਼ਕਤੀ ਪ੍ਰਦਰਸ਼ਨ, ਘਰ ਪਹੁੰਚੇ 60 ਤੋਂ ਵੱਧ ਵਿਧਾਇਕ
ਅੰਮ੍ਰਿਤਸਰ, 21 ਜੁਲਾਈ (ਦਲਜੀਤ ਸਿੰਘ)- ਪੰਜਾਬ ਕਾਂਗਰਸ ਦਾ ਪ੍ਰਧਾਨ ਬਣਨ ਤੋਂ ਬਾਅਦ ਪਹਿਲੀ ਵਾਰ ਅੰਮ੍ਰਿਤਸਰ ਪਹੁੰਚੇ ਨਵਜੋਤ ਸਿੱਧੂ ਦਾ ਜਿੱਥੇ…