ਧਰਮਕੋਟ – ਇਲਾਕੇ ਵਿਚ ਲੰਘਦੇ ਦਰਿਆ ਸਤਲੁਜ ਵਿਚ ਪਾਣੀ ਦਾ ਪੱਧਰ ਇਕ ਵਾਰ ਫਿਰ ਵਧਣ ਲੱਗਾ ਹੈ, ਜਿਸ ਕਾਰਨ ਲੋਕਾਂ ਵਿਚ ਇਕ ਵਾਰ ਫਿਰ ਚਿੰਤਾ ਦਾ ਹੜ੍ਹ ਆ ਗਿਆ ਹੈ। ਅਜੇ ਪਹਿਲਾਂ ਵਾਲੀ ਸਥਿਤੀ ਤੋਂ ਲੋਕ ਉੱਭਰੇ ਨਹੀਂ ਸਨ ਕਿ ਕੁਝ ਕੁ ਦਿਨਾਂ ਦੇ ਵਕਫੇ ਬਾਅਦ ਸਤਲੁਜ ਦੇ ਦਰਿਆ ਵਿਚ ਪਾਣੀ ਦਾ ਪੱਧਰ ਵੱਧ ਚੁੱਕਾ ਹੈ। ਪੰਜਾਬ ਦੇ ਲੋਕਾਂ ਦੀ ਇਹ ਦਰਿਆ ਦਿਲੀ ਸੀ ਕਿ ਉਨ੍ਹਾਂ ਨੇ ਪਹਿਲੇ ਪਾਣੀ ਦੇ ਨਾਲ ਮਰੀਆਂ ਹੋਈਆਂ ਫਸਲਾਂ ਲਈ ਸੂਬੇ ਭਰ ਵਿਚ ਪਨੀਰੀਆਂ ਬੀਜੀਆਂ ਸਨ ਪਰ ਦਰਿਆ ਵਿਚ ਪਾਣੀ ਆਉਣ ਦੀਆਂ ਹਦਾਇਤਾਂ ਅਤੇ ਸਤਲੁਜ ਦਰਿਆ ਵਿਚ ਜ਼ਮੀਨ ਢੁੱਕਵੀਂ ਜ਼ਮੀਨ ਨਾ ਬਣਨ ਕਰਕੇ ਨਵੇਂ ਸਿਰੇ ਤੋਂ ਝੋਨੇ ਦੀ ਬਿਜਾਈ ਨਹੀਂ ਕੀਤੀ ਗਈ, ਨਾ ਹੀ ਉਦਮੀ ਲੋਕਾਂ ਵੱਲੋਂ ਬੀਜੀ ਗਈ ਪਨੀਰੀ ਬਹੁਤੀ ਵਰਤੋਂ ਵਿਚ ਆਈ ਹੈ, ਜਿੱਥੇ ਕਿਤੇ ਢੁੱਕਵੀਂ ਜ਼ਮੀਨ ਸੀ ਜ਼ਮੀਨਾਂ ਵਿਚ ਕਿਸਾਨਾਂ ਨੇ ਨਵੇਂ ਸਿਰੇ ਤੋਂ ਝੋਨੇ ਦੀ ਬਿਜਾਈ ਕੀਤੀ ਸੀ, ਪਰੰਤੂ ਫਿਰ ਦਰਿਆ ਦੇ ਪਾਣੀ ਨੇ ਉਨ੍ਹਾਂ ਦੀ ਫਸਲ ਨਸ਼ਟ ਕਰ ਦਿੱਤੀ ਹੈ।
ਜ਼ਿਕਰਯੋਗ ਹੈ ਕਿ ਬੇਸ਼ੱਕ ਪਾਣੀ ਦਾ ਪੱਧਰ ਦਰਿਆ ਵਿਚ ਘਟਿਆ ਸੀ ਪਰੰਤੂ ਫਿਰ ਵੀ ਦਰਿਆ ਅਤੇ ਨੀਵੇਂ ਥਾਂਵਾਂ ’ਤੇ ਪਾਣੀ ਵਗਦਾ ਰਿਹਾ, ਮੁੜ ਭਾਖੜਾ ਡੈਮ ਤੋਂ ਪਾਣੀ ਛੱਡੇ ਜਾਣ ਕਾਰਨ ਸਤਲੁਜ ਦਰਿਆ ’ਚ ਪਾਣੀ ਦਾ ਪੱਧਰ ਵੱਧ ਚੁੱਕਾ ਹੈ, ਜਿਸ ਕਰ ਕੇ ਕਿਸਾਨਾਂ ਵੱਲੋਂ ਝੋਨੇ ਦੀ ਬਿਜਾਈ ਨਹੀਂ ਕੀਤੀ ਗਈ। ਬਾਅਦ ਭਾਖੜਾ ਡੈਮ ਵਿਚ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਤੋਂ ਉੱਪਰ ਹੋ ਜਾਣ ਕਾਰਨ ਕੰਮ ਦੇ ਚਾਰ ਗੇਟਾਂ ਨੂੰ ਖੋਲ੍ਹ ਦਿੱਤਾ ਗਿਆ ਸੀ, ਜਿਸ ਸਦਕਾ ਸਤਲੁਜ ਵਿਚ ਪਾਣੀ ਦਾ ਪੱਧਰ ਕਾਫੀ ਵੱਧ ਗਿਆ। ਸਤਲੁਜ ਦੇ ਕੰਢੇ ’ਤੇ ਵਸੇ ਪਿੰਡ ਸੰਘੇੜਾ ਦੇ ਆਲੇ-ਦੁਆਲੇ ਦਰਿਆ ਦਾ ਪਾਣੀ ਭਰ ਜਾਣ ਸਦਕਾ ਪਿੰਡ ਦੇ ਲੋਕਾਂ ਵਿਚ ਫਿਰ ਤੋਂ ਡਰ ਅਤੇ ਸਹਿਮ ਦਾ ਮਾਹੌਲ ਹੈ। ਸਰਪੰਚ ਸਰੂਪ ਸਿੰਘ ਨੇ ਦੱਸਿਆ ਕਿ ਹੁਣ ਸਤਲੁਜ ਦਾ ਪੱਧਰ ਵਧਣ ਕਾਰਨ ਪਿੰਡ ਅਤੇ ਆਸ ਪਾਣੀ ਮੁੜ ਭਰ ਗਿਆ ਹੈ।