ਟੋਕੀਓ, 7 ਅਗਸਤ (ਦਲਜੀਤ ਸਿੰਘ)- ਭਾਲਾ ਸੁੱਟਣ (ਜੈਵਲਿਨ ਥ੍ਰੋ) ਮੁਕਾਬਲੇ ਵਿਚ ਨੀਰਜ ਚੋਪੜਾ ਨੇ ਸੋਨੇ ਦਾ ਤਗਮਾ ਜਿੱਤਿਆ ਹੈ | ਭਾਰਤ ਨੂੰ ਉਲੰਪਿਕ ਵਿਚ ਇਹ ਪਹਿਲਾ ਸੋਨ ਤਗਮਾ ਮਿਿਲਆ ਹੈ | ਜੈਵਲਿਨ ਥ੍ਰੋਅ ’ਚ ਭਾਰਤ ਦੇ ਨੀਰਜ ਚੋਪੜਾ ਨੇ ਇਤਿਹਾਸ ਰਚ ਦਿੱਤਾ ਹੈ। ਉਨ੍ਹਾਂ ਨੇ ਟੋਕੀਓ ਓਲੰਪਿਕ ਵਿਚ ਭਾਰਤ ਨੂੰ ਪਹਿਲਾ ਸੋਨ ਤਮਗਾ ਦਿਵਾਇਆ ਹੈ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਟੋਕੀਓ ਓਲੰਪਿਕ 2020 ਵਿਚ ਭਾਰਤ ਆਪਣੇ ਨਾਮ 6 ਤਮਗੇ ਕਰ ਚੁੱਕਾ ਹੈ, ਜਿਸ ਵਿਚ 2 ਚਾਂਦੀ ਅਤੇ 4 ਕਾਂਸੀ ਦੇ ਤਮਗੇ ਸ਼ਾਮਲ ਹਨ। ਉਥੇ ਹੀ ਪਿਛਲੇ 12 ਸਾਲਾਂ ਤੋਂ ਕਿਸੇ ਖਿਡਾਰੀ ਨੇ ਸੋਨ ਤਮਗਾ ਨਹੀਂ ਜਿੱਤਿਆ ਹੈ। ਇਸ ਤੋਂ ਪਹਿਲਾਂ 2008 ਵਿਚ ਸ਼ੂਟਿੰਗ ਵਿਚ ਅਭਿਨਵ ਬਿੰਦਰਾ ਨੇ ਸੋਨ ਤਮਗਾ ਜਿੱਤਿਆ ਸੀ।