ਚੰਡੀਗੜ੍ਹ, 7 ਅਗਸਤ (ਦਲਜੀਤ ਸਿੰਘ)- ਭਾਲਾ ਸੁੱਟਣ (ਜੈਵਲਿਨ ਥ੍ਰੋਅ) ਦੇ ਮੁਕਾਬਲੇ ਵਿਚ ਨੀਰਜ ਚੋਪੜਾ ਵਲੋਂ ਭਾਰਤ ਨੂੰ ਟੋਕੀਓ ਉਲੰਪਿਕ ਵਿਚ ਦਿਵਾਏ ਪਹਿਲੇ ਸੋਨ ਤਗਮੇ ਤੋਂ ਬਾਅਦ ਦੇਸ਼ ਭਰ ਵਿਚ ਖ਼ੁਸ਼ੀ ਦੀ ਲਹਿਰ ਹੈ। ਉੱਥੇ ਹੀ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਨੀਰਜ ਚੋਪੜਾ ਨੂੰ ਦੋ ਕਰੋੜ ਦਾ ਵਿਸ਼ੇਸ਼ ਨਗਦ ਇਨਾਮ ਦੇਣ ਦਾ ਐਲਾਨ ਕੀਤਾ ਹੈ। ਕੈਪਟਨ ਨੇ ਕਿਹਾ ਹੈ ਕਿ ਨੀਰਜ ਚੋਪੜਾ ਨੇ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ।
ਕੈਪਟਨ ਵਲੋਂ ਸੋਨ ਤਗਮਾ ਜੇਤੂ ਨੀਰਜ ਚੋਪੜਾ ਨੂੰ ਦੋ ਕਰੋੜ ਦਾ ਇਨਾਮ ਦੇਣ ਦਾ ਐਲਾਨ
