ਸ਼੍ਰੀਨਗਰ- ਏਸ਼ੀਆ ਦਾ ਸਭ ਤੋਂ ਵੱਡੇ ਟਿਊਲਿਪ ਗਾਰਡਨ ਨੂੰ ਖੁੱਲ੍ਹੇ ਹੋਏ ਸਿਰਫ਼ 10 ਦਿਨ ਹੀ ਹੋਏ ਹਨ ਪਰ ਇੰਨੇ ਦਿਨਾਂ ‘ਚ ਹੀ ਲੱਖਾਂ ਸੈਲਾਨੀ ਇਸ ਨੂੰ ਦੇਖਣ ਲਈ ਆ ਚੁੱਕੇ ਹਨ। ਗਾਰਡਨ ਨੂੰ 20 ਮਾਰਚ ਨੂੰ ਖੋਲ੍ਹਿਆ ਗਿਆ ਸੀ। ਡਲ ਝੀਲ ਅਤੇ ਜ਼ਬਰਵਾਨ ਪਹਾੜੀਆਂ ਵਿਚਾਲੇ ਸਥਿਤ ਟਿਊਲਿਪ ਗਾਰਡਨ ‘ਚ ਇਸ ਸਾਲ 68 ਕਿਸਮਾਂ ਦੇ ਟਿਊਲਿਪ ਪੌਦੇ ਲਗਾਏ ਗਏ ਹਨ। ਗਾਰਡਨ ਦੇ ਇੰਚਾਰਜ ਅਨੁਸਾਰ, ਗਾਰਡਨ ਖੁੱਲ੍ਹਣ ਦੇ ਪਹਿਲੇ ਦਿਨ ਤੋਂ ਹੀ ਵੱਡੀ ਗਿਣਤੀ ‘ਚ ਲੋਕਾਂ ਦੇ ਆਉਣ ਦਾ ਸਿਲਸਿਲਾ ਸ਼ੁਰੂ ਹੋ ਗਿਆ ਸੀ। ਹੁਣ ਤੱਕ ਇਕ ਲੱਖ 35 ਹਜ਼ਾਰ ਸੈਲਾਨੀਆਂ ਨੇ ਖਿੜੇ ਹੋਏ ਫੁੱਲਾਂ ਨੂੰ ਦੇਖਿਆ ਹੈ।
ਇੱਥੇ ਆਉਣ ਵਾਲੇ ਸੈਲਾਨੀ ਗਾਰਡਨ ਦੇਖ ਕੇ ਕਾਫ਼ੀ ਖੁਸ਼ ਹੋ ਰਹੇ ਹਨ, ਜੋ ਸਾਡੇ ਲਈ ਸਭ ਤੋਂ ਵੱਧ ਖੁਸ਼ੀ ਦੀ ਗੱਲ ਹੈ। ਗਾਰਡਨ ‘ਚ ਕੰਮ ਕਰਨ ਵਾਲੇ ਇਕ ਕਰਮਚਾਰੀ ਨੇ ਕਿਹਾ,”ਜੇਕਰ ਮੌਸਮ ਇਸੇ ਤਰ੍ਹਾਂ ਖੁਸ਼ਨੁਮਾ ਬਣਿਆ ਰਿਹਾ ਤਾਂ ਅਪ੍ਰੈਲ ਦੇ ਅੰਤ ਤੱਕ ਆਉਣ ਵਾਲੇ ਸਾਰੇ ਸੈਲਾਨੀਆਂ ਨੂੰ ਇੱਥੇ ਟਿਊਲਿਪ ਖਿੜੇ ਹੋਏ ਮਿਲਣਗੇ। ਅਗਲੇ ਇਕ ਹਫ਼ਤੇ ਤੱਕ ਪੂਰੇ 15 ਲੱਖ ਟਿਊਲਿਪਿ ਇਕੱਠੇ ਖਿੜੇ ਹੋਏ ਦਿੱਸ ਜਾਣਗੇ।”