ਸ਼ਿਮਲਾ – ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਮੰਗਲਵਾਰ ਨੂੰ ਚੰਬਾ ਜ਼ਿਲ੍ਹੇ ਦੇ ਜਨਜਾਤੀ ਪਾਂਗੀ ਉਪਮੰਡਲ ਦੇ ਹੈੱਡ ਕੁਆਰਟਰ ਕਿਲਾਰ ਤੋਂ ਗੰਭੀਰ ਰੂਪ ਨਾਲ ਬੀਮਾਰ ਵਿਅਕਤੀ ਨੂੰ ਆਪਣੇ ਸਰਕਾਰੀ ਹੈਲੀਕਾਪਟਰ ਰਾਹੀਂ ਏਅਰਲਿਫ਼ਟ ਕਰਵਾਇਆ ਅਤੇ ਇਕ ਹਸਪਤਾਲ ਨੂੰ ਉਸ ਦਾ ਮੁਫ਼ਤ ਇਲਾਜ ਕਰਨ ਲਈ ਕਿਹਾ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੇ ਦੂਰ ਦੇ ਖੇਤਰ ‘ਚ ਹੈਲੀਕਾਪਟਰ ਭੇਜਣ ਲਈ ਸ਼ਾਮ ਦਾ ਆਪਣਾ ਤੈਅ ਰੱਦ ਕਰ ਦਿੱਤਾ। ਉਸ ਖੇਤਰ ‘ਚ ਉੱਚਿਤ ਮੈਡੀਕਲ ਸਹੂਲਤ ਨਹੀਂ ਹੈ। ਇੱਥੇ ਜਾਰੀ ਇਕ ਬਿਆਨ ‘ਚ ਕਿਹਾ ਗਿਆ ਹੈ ਕਿ ਰੋਗੀ ਨੂੰ ਟਾਂਡਾ ਮੈਡੀਕਲ ਕਾਲਜ ‘ਚ ਟਰਾਂਸਫਰ ਕਰ ਦਿੱਤਾ ਗਿਆ ਅਤੇ ਉਸ ਦਾ ਇਲਾਜ ਕੀਤਾ ਜਾ ਰਿਹਾ ਹੈ। ਬਿਆਨ ‘ਚ ਰੋਗੀ ਜਾਂ ਉਸ ਦੀ ਬੀਮਾਰੀ ਬਾਰੇ ਹੋਰ ਵੇਰਵਾ ਨਹੀਂ ਦਿੱਤਾ ਗਿਆ। ਅਧਿਕਾਰੀਆਂ ਨੇ ਕਿਹਾ ਕਿ ਮੁੱਖ ਮੰਤਰੀ ਨੇ ਹਸਪਤਾਲ ਦੇ ਅਧਿਕਾਰੀਆਂ ਨੂੰ ਰੋਗੀ ਦਾ ਮੁਫ਼ਤ ਇਲਾਜ ਕਰਨ ਅਤੇ ਸਾਰੀ ਮਦਦ ਪ੍ਰਦਾਨ ਕਰਨ ਦਾ ਨਿਰਦੇਸ਼ ਦਿੱਤਾ ਹੈ।