ਨਵੀਂ ਦਿੱਲੀ, 25 ਜਨਵਰੀ- ਮਹਿਲਾ ਇੰਡੀਅਨ ਪ੍ਰੀਮੀਅਰ ਲੀਗ ਦਾ ਪਹਿਲਾ ਸੀਜ਼ਨ ਜਲਦੀ ਹੀ ਸ਼ੁਰੂ ਹੋਣ ਵਾਲਾ ਹੈ। ਪਹਿਲੇ ਸੀਜ਼ਨ ਵਿਚ ਪੰਜ ਟੀਮਾਂ ਹੋਣਗੀਆਂ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਨੇ ਇਹ ਸਾਰੀਆਂ ਪੰਜ ਟੀਮਾਂ ਵੇਚ ਦਿੱਤੀਆਂ ਹਨ। ਬੀ.ਸੀ.ਸੀ.ਆਈ. ਨੂੰ ਪੰਜ ਟੀਮਾਂ ਤੋਂ 4669.99 ਕਰੋੜ ਰੁਪਏ ਮਿਲੇ ਹਨ।
ਮਹਿਲਾ ਪ੍ਰੀਮੀਅਰ ਲੀਗ ਦੇ ਪਹਿਲੇ ਸੀਜ਼ਨ ਵਿਚ ਦਾਖ਼ਲ ਹੋਣ ਵਾਲੀਆਂ ਪੰਜ ਟੀਮਾਂ ਮੁੰਬਈ, ਅਹਿਮਦਾਬਾਦ, ਬੈਂਗਲੁਰੂ, ਲਖਨਊ ਅਤੇ ਦਿੱਲੀ ਹੋਣਗੀਆਂ। ਇਨ੍ਹਾਂ ਦੀ ਨਿਲਾਮੀ ਕੀਤੀ ਗਈ ਹੈ। ਇਸ ’ਚ ਸਭ ਤੋਂ ਜ਼ਿਆਦਾ ਬੋਲੀ ਅਹਿਮਦਾਬਾਦ ਦੀ ਟੀਮ ਲਈ ਲਗਾਈ ਗਈ ਹੈ, ਜਿਸ ਨੂੰ ਅਡਾਨੀ ਗਰੁੱਪ ਨੇ ਲਗਾਇਆ ਹੈ।