ਮੁੰਬਈ/ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ 2 ਦਿਨ ਤੋਂ ਮੁੰਬਈ ਦੌਰੇ ‘ਤੇ ਹਨ ਤੇ ਅੱਜ ਮੁੱਖ ਮੰਤਰੀ ਮਾਨ ਮਿਸ਼ਨ ਇੰਵੇਸਟਮੈਂਟ ਤਹਿਤ ‘Bombay Stock Exchange’ ਪਹੁੰਚੇ। ਦੱਸ ਦੇਈਏ ਕਿ ਭਗਵੰਤ ਮਾਨ ਵੱਲੋਂ ਬੀਤੇ ਦਿਨ ਸਨਅਤਕਾਰਾਂ ਨਾਲ ਵੀ ਪੰਜਾਬ ‘ਚ ਉਦਯੋਗ ਨੂੰ ਸਥਾਪਤ ਕਰਨ ਲਈ ਮੀਟਿੰਗ ਕੀਤੀ ਗਈ। ਇਸ ਮੌਕੇ ਗੱਲ ਕਰਦਿਆਂ ਮਾਨ ਨੇ ‘Bombay Stock Exchange’ ਦੇ ਪ੍ਰਬੰਧਕਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਸਵੇਰੇ ਜਦੋਂ ‘Bombay Stock Exchange’ ਦੇ ਖੁੱਲ੍ਹਣ ਨਾਲ ਦੇਸ਼ ਖੁੱਲ੍ਹਦਾ ਹੈ ਤੇ ਸਾਰਿਆਂ ਦੀਆਂ ਆਸਾਂ-ਉਮੀਦਾਂ ਇੱਥੇ ਹੁੰਦੀਆਂ ਹਨ। ਉਨ੍ਹਾਂ ਕਿਹਾ ਕਿ ਮੁੰਬਈ ਦੌਰੇ ਦਾ ਮੁੱਖ ਟੀਚਾ ਪੰਜਾਬ ‘ਚ ‘Investment in Punjab ‘ਸੰਮੇਲਣ ਦੇ ਲਈ ਉਦਯੋਗਪਤੀਆਂ ਨੂੰ ਸੱਦਾ ਦੇਣਾ ਹੈ। ਮਾਨ ਨੇ ਕਿਹਾ ਕਿ ਮੁੰਬਈ ਦੌਰੇ ਦੌਰਾਨ ਮੈਂ ਜਿਹੜੇ ਵੀ ਵੱਡੇ ਉਦਯੋਗਪਤੀਆਂ ਨਾਲ ਮੁਲਾਕਾਤ ਕੀਤਾ ਹੈ, ਉਨ੍ਹਾਂ ਨੂੰ ਪੰਜਾਬ ਆਉਣ ਦਾ ਸੱਦਾ ਦਿੱਤਾ ਹੈ ਤੇ ਪੰਜਾਬ ‘ਚ ਨਿਵੇਸ਼ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਉੱਤਰ ‘ਚ ਨਿਵੇਸ਼ ਕਰਨ ਲਈ ਪੰਜਾਬ ਬੈਸਟ ਹੈ। ਪੰਜਾਬ ਮੇਜ਼ਬਾਨੀ ਕਰਨ ‘ਚ ਸਭ ਤੋਂ ਮਾਹਿਰ ਹੈ ਤੇ ਮੈਂ ਵਾਅਦਾ ਕਰਦਾ ਹਾਂ ਕਿ ਕਿਸੇ ਨੂੰ ਕੋਈ ਪਰੇਸ਼ਾਨੀ ਨਹੀਂ ਆਵੇਗੀ।
Related Posts
ਉੱਚ ਅਧਿਕਾਰੀਆਂ ਦੇ ਤਬਾਦਲੇ
ਚੰਡੀਗੜ੍ਹ, 23 ਮਈ – ਉੱਚ ਅਧਿਕਾਰੀਆਂ ਦੇ ਹੋਏ ਤਬਾਦਲੇ | Post Views: 12
ਮੋਹਾਲੀ ਝੂਲਾ ਹਾਦਸੇ ਮਗਰੋਂ ਸਖ਼ਤ ਹੋਈ ਮਾਨ ਸਰਕਾਰ, ‘ਮੇਲਿਆਂ’ ਨੂੰ ਲੈ ਕੇ ਜਾਰੀ ਕੀਤੇ ਹੁਕਮ
ਚੰਡੀਗੜ੍ਹ- ਮੋਹਾਲੀ ‘ਚ ਮੇਲੇ ਦੌਰਾਨ ਝੂਲਾ ਡਿੱਗਣ ਦੀ ਘਟਨਾ ਤੋਂ ਬਾਅਦ ਮਾਨ ਸਰਕਾਰ ਸਖ਼ਤ ਦਿਖਾਈ ਦੇ ਰਹੀ ਹੈ। ਮਾਨ ਸਰਕਾਰ…
ਮੋਲਡੋ ਗੱਲਬਾਤ ਨਾਲ ਖੁੱਲ੍ਹਿਆ ਸੁਲ੍ਹਾ ਦਾ ਰਾਹ, ਭਾਰਤ-ਚੀਨ ਗੋਗਰਾ ਹਾਈਟਸ ਤੋਂ ਫ਼ੌਜ ਹਟਾਉਣ ’ਤੇ ਹੋਏ ਰਾਜ਼ੀ
ਨਵੀਂ ਦਿੱਲੀ, 4 ਅਗਸਤ (ਦਲਜੀਤ ਸਿੰਘ)- ਭਾਰਤ ਅਤੇ ਚੀਨ ਵਿਚਾਲੇ ਲਾਈਨ ਆਫ਼ ਐਕਚੁਅਲ ਕੰਟਰੋਲ (ਐੱਲ. ਏ. ਸੀ.) ’ਤੇ ਪਿਛਲੇ ਸਾਲ…