ਮੁੰਬਈ/ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ 2 ਦਿਨ ਤੋਂ ਮੁੰਬਈ ਦੌਰੇ ‘ਤੇ ਹਨ ਤੇ ਅੱਜ ਮੁੱਖ ਮੰਤਰੀ ਮਾਨ ਮਿਸ਼ਨ ਇੰਵੇਸਟਮੈਂਟ ਤਹਿਤ ‘Bombay Stock Exchange’ ਪਹੁੰਚੇ। ਦੱਸ ਦੇਈਏ ਕਿ ਭਗਵੰਤ ਮਾਨ ਵੱਲੋਂ ਬੀਤੇ ਦਿਨ ਸਨਅਤਕਾਰਾਂ ਨਾਲ ਵੀ ਪੰਜਾਬ ‘ਚ ਉਦਯੋਗ ਨੂੰ ਸਥਾਪਤ ਕਰਨ ਲਈ ਮੀਟਿੰਗ ਕੀਤੀ ਗਈ। ਇਸ ਮੌਕੇ ਗੱਲ ਕਰਦਿਆਂ ਮਾਨ ਨੇ ‘Bombay Stock Exchange’ ਦੇ ਪ੍ਰਬੰਧਕਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਸਵੇਰੇ ਜਦੋਂ ‘Bombay Stock Exchange’ ਦੇ ਖੁੱਲ੍ਹਣ ਨਾਲ ਦੇਸ਼ ਖੁੱਲ੍ਹਦਾ ਹੈ ਤੇ ਸਾਰਿਆਂ ਦੀਆਂ ਆਸਾਂ-ਉਮੀਦਾਂ ਇੱਥੇ ਹੁੰਦੀਆਂ ਹਨ। ਉਨ੍ਹਾਂ ਕਿਹਾ ਕਿ ਮੁੰਬਈ ਦੌਰੇ ਦਾ ਮੁੱਖ ਟੀਚਾ ਪੰਜਾਬ ‘ਚ ‘Investment in Punjab ‘ਸੰਮੇਲਣ ਦੇ ਲਈ ਉਦਯੋਗਪਤੀਆਂ ਨੂੰ ਸੱਦਾ ਦੇਣਾ ਹੈ। ਮਾਨ ਨੇ ਕਿਹਾ ਕਿ ਮੁੰਬਈ ਦੌਰੇ ਦੌਰਾਨ ਮੈਂ ਜਿਹੜੇ ਵੀ ਵੱਡੇ ਉਦਯੋਗਪਤੀਆਂ ਨਾਲ ਮੁਲਾਕਾਤ ਕੀਤਾ ਹੈ, ਉਨ੍ਹਾਂ ਨੂੰ ਪੰਜਾਬ ਆਉਣ ਦਾ ਸੱਦਾ ਦਿੱਤਾ ਹੈ ਤੇ ਪੰਜਾਬ ‘ਚ ਨਿਵੇਸ਼ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਉੱਤਰ ‘ਚ ਨਿਵੇਸ਼ ਕਰਨ ਲਈ ਪੰਜਾਬ ਬੈਸਟ ਹੈ। ਪੰਜਾਬ ਮੇਜ਼ਬਾਨੀ ਕਰਨ ‘ਚ ਸਭ ਤੋਂ ਮਾਹਿਰ ਹੈ ਤੇ ਮੈਂ ਵਾਅਦਾ ਕਰਦਾ ਹਾਂ ਕਿ ਕਿਸੇ ਨੂੰ ਕੋਈ ਪਰੇਸ਼ਾਨੀ ਨਹੀਂ ਆਵੇਗੀ।
Related Posts
ਵੱਡੀ ਖ਼ਬਰ: ਡਾਕਟਰਾਂ ਦੀ ਹੜਤਾਲ ਖ਼ਤਮ, ਸ਼ੁਰੂ ਹੋਈਆਂ OPD ਸੇਵਾਵਾਂ
ਚੰਡੀਗੜ੍ਹ- ਕੋਲਕਾਤਾ ਵਿਚ ਮਹਿਲਾ ਡਾਕਟਰ ਨਾਲ ਹੋਏ ਜਬਰ-ਜ਼ਿਨਾਹ ਅਤੇ ਕਤਲ ਦੇ ਵਿਰੋਧ ਵਿਚ ਪੰਜਾਬ ਵਿਚ ਪਿਛਲੇ 11 ਦਿਨਾਂ ਤੋਂ ਚੱਲ…
ਜੰਮੂ ਕਸ਼ਮੀਰ : ਊਧਮਪੁਰ ‘ਚ ਮਿੰਨੀ ਬੱਸ ਪਲਟਣ ਨਾਲ 27 ਯਾਤਰੀ ਜ਼ਖ਼ਮੀ
ਊਧਮਪੁਰ – ਜੰਮੂ ਅਤੇ ਕਸ਼ਮੀਰ ਦੇ ਊਧਮਪੁਰ ਜ਼ਿਲ੍ਹੇ ‘ਚ ਇਕ ਮਿੰਨੀ ਬੱਸ ਪਲਟਣ ਨਾਲ ਲਗਭਗ 27 ਯਾਤਰੀ ਜ਼ਖ਼ਮੀ ਹੋ ਗਏ।…
ਅੰਮ੍ਰਿਤਸਰ ਪੂਰਬੀ ਹਲਕੇ ਤੋਂ ਚੋਣ ਲੜਨ ਲਈ ਨਵਜੋਤ ਸਿੱਧੂ ਨੇ ਦਾਖ਼ਲ ਕਰਵਾਇਆ ਨਾਮਜ਼ਦਗੀ ਪੱਤਰ
ਅੰਮ੍ਰਿਤਸਰ, 29 ਜਨਵਰੀ (ਬਿਊਰੋ)- ਪੰਜਾਬ ’ਚ 20 ਫਰਵਰੀ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਅੰਮ੍ਰਿਤਸਰ ਪੂਰਬੀ ਹਲਕੇ ਤੋਂ…