ਦੋਹਾ- ਲਿਓਨਲ ਮੇਸੀ ਦੀ ਅਜੇ ਅੰਤਰਰਾਸ਼ਟਰੀ ਫੁੱਟਬਾਲ ਤੋਂ ਸੰਨਿਆਸ ਲੈਣ ਦੀ ਕੋਈ ਯੋਜਨਾ ਨਹੀਂ ਹੈ ਅਤੇ ਸਟਾਰ ਸਟ੍ਰਾਈਕਰ ਦਾ ਕਹਿਣਾ ਹੈ ਕਿ ਉਹ ਵਿਸ਼ਵ ਕੱਪ ਜਿੱਤਣ ਦੇ ਆਪਣੇ ਸੁਫ਼ਨੇ ਨੂੰ ਪੂਰਾ ਕਰਨ ਤੋਂ ਬਾਅਦ ਵੀ ਅਰਜਨਟੀਨਾ ਲਈ ਖੇਡਦੇ ਰਹਿਣਗੇ। ਲੁਸੈਲ ਸਟੇਡੀਅਮ ‘ਚ ਫਰਾਂਸ ਨੂੰ ਪੈਨਲਟੀ ਸ਼ੂਟਆਊਟ ‘ਚ 4-2 ਨਾਲ ਹਰਾ ਕੇ ਲਿਓਨਲ ਮੇਸੀ ਦਾ ਵਿਸ਼ਵ ਚੈਂਪੀਅਨ ਬਣਨ ਦਾ ਸੁਫ਼ਨਾ ਸਾਕਾਰ ਹੋ ਗਿਆ।
ਮੇਸੀ ਨੇ ਮੈਚ ਵਿੱਚ ਦੋ ਗੋਲ ਕੀਤੇ। ਮੇਸੀ ਮਹਿਜ਼ 35 ਸਾਲ ਦੇ ਹਨ ਅਤੇ ਮੰਨਿਆ ਜਾ ਰਿਹਾ ਸੀ ਕਿ ਇਹ ਉਨ੍ਹਾਂ ਦਾ ਆਖ਼ਰੀ ਵਿਸ਼ਵ ਕੱਪ ਸੀ ਪਰ ਸਟਾਰ ਸਟ੍ਰਾਈਕਰ ਨੇ ਮੈਚ ਤੋਂ ਬਾਅਦ ਕਿਹਾ ਕਿ ਉਹ ਅਜੇ ਵੀ ਖੇਡਣ ਦਾ ਇਰਾਦਾ ਰੱਖਦੇ ਹਨ।