ਦੌਸਾ- ਭਾਰਤ ਜੋੜੋ ਯਾਤਰਾ ਦੌਰਾਨ ਇਕ ਹੱਥ ’ਚ ਸੋਟੀ ਅਤੇ ਦੂਜੇ ’ਚ ਤਿਰੰਗਾ ਲੈ ਕੇ ਕਈ ਮੀਲ ਦੀ ਪੈਦਲ ਯਾਤਰਾ ਕਰਕੇ 88 ਸਾਲਾ ਕਾਂਗਰਸੀ ਵਰਕਰ ਕਰੁਣ ਪ੍ਰਸਾਦ ਮਿਸ਼ਰਾ ਨੇ ਪੁਰਾਣੇ ਜ਼ਮਾਨੇ ਦੇ ਆਦਰਸ਼ਵਾਦ ਨੂੰ ਅੱਜ ਦੇ ਭਾਰਤ ਦੀ ਮਜ਼ਬੂਤ ਵਿਵਹਾਰਕਤਾ ਨਾਲ ਜੋੜ ਦਿੱਤਾ ਹੈ।
ਉਹ ਉੱਜੈਨ ਤੋਂ ਰਾਹੁਲ ਗਾਂਧੀ ਦੀ ਅਗਵਾਈ ਵਾਲੀ ਪੈਦਲ ਯਾਤਰਾ ’ਚ ਸ਼ਾਮਲ ਹੋਏ ਸੀ ਅਤੇ ਉਮਰ ਦੀਆਂ ਹੱਦਾਂ ਨੂੰ ਲੰਘ ਕੇ ਉਨ੍ਹਾਂ ਦਾ ਇਰਾਦਾ ਸ਼੍ਰੀਨਗਰ ਦੇ ਲਾਲ ਚੌਕ ’ਤੇ ਤਿਰੰਗਾ (ਰਾਸ਼ਟਰੀ ਝੰਡਾ) ਲਹਿਰਾਉਣ ਦਾ ਹੈ।