ਭੁਵਨੇਸ਼ਵਰ (ਓਡੀਸ਼ਾ), 12 ਮਈ – ਪੁਰਸ਼ ਹਾਕੀ ਵਿਸ਼ਵ ਕੱਪ 2018 ਦੀ ਸ਼ਾਨਦਾਰ ਸਫਲਤਾ ਤੋਂ ਬਾਅਦ, ਓਡੀਸ਼ਾ ਅਗਲੇ ਸਾਲ 13 ਤੋਂ 29 ਜਨਵਰੀ ਤੱਕ ਭੁਵਨੇਸ਼ਵਰ ਅਤੇ ਰਾਊਰਕੇਲਾ ਵਿਚ ਲਗਾਤਾਰ ਪੁਰਸ਼ ਹਾਕੀ ਵਿਸ਼ਵ ਕੱਪ ਦੀ ਮੇਜ਼ਬਾਨੀ ਕਰਨ ਲਈ ਤਿਆਰ ਹੈ। ਸਪੋਰਟਸ ਓਡੀਸ਼ਾ ਦੇ ਸਕੱਤਰ ਆਰ ਵਿਨੀਲ ਕ੍ਰਿਸ਼ਨਾ ਨੇ ਕਿਹਾ, “ਸਾਡੇ ਮੁੱਖ ਮੰਤਰੀ ਲਈ ਹਾਕੀ ਦਾ ਵਿਕਾਸ ਬਹੁਤ ਮਹੱਤਵਪੂਰਨ ਚੀਜ਼ ਹੈ, ਇਸ ਲਈ ਅਗਲੇ ਹਾਕੀ ਵਿਸ਼ਵ ਕੱਪ ਨੂੰ ਵੀ ਸ਼ਾਨਦਾਰ ਸਫ਼ਲ ਬਣਾਉਣ ਲਈ ਵੱਡੇ ਪੱਧਰ ‘ਤੇ ਤਿਆਰੀ ਕੀਤੀ ਜਾ ਰਹੀ ਹੈ।” ਕੋਵਿਡ-19 ਕਾਰਨ ਪੈਦਾ ਹੋਈ ਸਥਿਤੀ ਕਾਰਨ ਵਿਸ਼ਵ ਕੱਪ ਪੁਰਸ਼ ਹਾਕੀ ਟੂਰਨਾਮੈਂਟ 2018 ਤੋਂ ਬਾਅਦ ਨਹੀਂ ਹੋ ਸਕਿਆ।
ਵਿਸ਼ਵ ਕੱਪ 2023 ਲਈ ਰਾਊਰਕੇਲਾ ਵਿਖੇ ਭਾਰਤ ਦੇ ਸਭ ਤੋਂ ਵੱਡੇ ਹਾਕੀ ਸਟੇਡੀਅਮ ਦਾ ਨਿਰਮਾਣ ਕਰ ਰਿਹਾ ਓਡੀਸ਼ਾ
