ਕਾਂਗੜਾ, 19 ਦਸੰਬਰ- ਤਿੱਬਤੀ ਸਰਵੇ ਸਰਵਾ ਨੇਤਾ ਦਲਾਈ ਲਾਮਾ ਨੇ ਕਿਹਾ ਕਿ ਭਾਰਤ ਇਕ ਸੰਪੂਰਨ ਸਥਾਨ ਜੋ ਉਨ੍ਹਾਂ ਦਾ ਸਥਾਈ ਨਿਵਾਸ ਹੈ ਅਤੇ ਉਹ ਭਾਰਤ ਨੂੰ ਤਰਜੀਹ ਦਿੰਦੇ ਹਨ। ਦਲਾਈ ਲਾਮਾ ਨੇ ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਹਵਾਈ ਅੱਡੇ ’ਤੇ ਤਵਾਂਗ ਝੜਪ ’ਤੇ ਪੁੱਛੇ ਸਵਾਲ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਯੂਰਪ, ਅਫ਼ਰੀਕਾ ਅਤੇ ਹੁਣ ਏਸ਼ੀਆ ਵਿਚ ਵੀ ਆਮ ਤੌਰ ’ਤੇ ਚੀਜ਼ਾਂ ਸੁਧਰ ਰਹੀਆਂ ਹਨ। ਹੁਣ ਚੀਨ ਵੀ ਵਧੇਰੇ ਲਚਕਦਾਰ ਬਣ ਰਿਹਾ ਹੈ, ਇਹ ਠੀਕ ਹੈ। ਪਰ ਚੀਨ ਵਾਪਸ ਜਾਣ ਦਾ ਕੋਈ ਮਤਲਬ ਨਹੀਂ ਹੈ। ਮੈਂ ਭਾਰਤ ਅਤੇ ਸਭ ਤੋਂ ਵਧੀਆ ਥਾਂ ਕਾਂਗੜਾ, ਪੰਡਿਤ ਨਹਿਰੂ ਦੀ ਪਸੰਦ ਨੂੰ ਤਰਜੀਹ ਦਿੰਦਾ ਹਾਂ। ਇਹ ਹੀ ਮੇਰੀ ਸਥਾਈ ਰਿਹਾਇਸ਼ ਹੈ।
ਮੈਂ ਭਾਰਤ ਅਤੇ ਸਭ ਤੋਂ ਵਧੀਆ ਥਾਂ ਕਾਂਗੜਾ, ਪੰਡਿਤ ਨਹਿਰੂ ਦੀ ਪਸੰਦ ਨੂੰ ਤਰਜੀਹ ਦਿੰਦਾ ਹਾਂ :ਦਲਾਈ ਲਾਮਾ
