ਕੈਮਰੂਨ ਤੇ ਸਰਬੀਆ ’ਚ ਮੈਚ ਡਰਾਅ

ਕਤਰ, 29 ਨਵੰਬਰ

ਬਦਲਵੇਂ ਖਿਡਾਰੀ ਵਿਨਸੈਂਟ ਅਬੂਬਾਕਰ ਦੇ ਇਕ ਗੋਲ ਤੇ ਦੂਜਾ ਗੋਲ ਕਰਨ ਵਿੱਚ ਕੀਤੀ ਮਦਦ ਸਦਕਾ ਕੈਮਰੂਨ ਦੀ ਟੀਮ ਨੇ ਫੀਫਾ ਵਿਸ਼ਵ ਕੱਪ ਦੇ ਗਰੁੱਪ ‘ਜੀ’ ਮੁਕਾਬਲੇ ਵਿੱਚ ਪਛੜਨ ਤੋਂ ਬਾਅਦ ਜ਼ੋਰਦਾਰ ਵਾਪਸੀ ਕਰਦੇ ਹੋਏ ਸਰਬੀਆ ਨਾਲ 3-3 ਦੇ ਸਕੋਰ ਮੈਚ ਡਰਾਅ ਖੇਡਿਆ। ਅਬੂਬਾਕਰ ਨੇ 64ਵੇਂ ਮਿੰਟ ਸਰਬੀਆ ਦੇ ਗੋਲਕੀਪਰ ਵਾਂਜਾ ਮਿਲਿਨਕੋਵਿਚ ਨੂੰ ਝਕਾਨੀ ਦੇ ਕੇ ਗੋਲ ਕੀਤਾ ਤੇ ਦੋ ਮਿੰਟ ਬਾਅਦ ਸਟਰਾਈਕਰ ਐਰਿਕ ਮੈਕਸਿਮ ਚੋਪੋ ਨੂੰ ਪਾਸ ਦੇ ਕੇ ਗੋਲ ਵਿੱਚ ਮਦਦ ਕੀਤੀ। ਕਤਰ ਵਿੱਚ ਚੱਲ ਰਹੇ ਵਿਸ਼ਵ ਕੱਪ ’ਚ ਇਹ ਪਹਿਲਾ ਮੌਕਾ ਹੈ ਜਦੋਂ ਦੋਵਾਂ ਟੀਮਾਂ ਵੱਲੋਂ ਮੈਚ ਦੌਰਾਨ ਵੱਖ ਵੱਖ ਸਮਿਆਂ ’ਤੇ ਲੀਡ ਲੈਣ ਦੇ ਬਾਵਜੂਦ ਮੈਚ ਡਰਾਅ ਰਿਹਾ। ਇਸ ਡਰਾਅ ਨਾਲ ਦੋਵਾਂ ਟੀਮਾਂ ਦੇ ਇਕ ਇਕ ਅੰਕ ਹੋ ਗਏ ਹਨ।

Leave a Reply

Your email address will not be published. Required fields are marked *