ਗਾਇਕਵਾੜ ਨੇ ਇੱਕ ਓਵਰ ’ਚ ਸੱਤ ਛਿੱਕੇ ਜੜੇ

ਅਹਿਮਦਾਬਾਦ, 29 ਨਵੰਬਰ

ਮਹਾਰਾਸ਼ਟਰ ਦੇ ਕਪਤਾਨ ਰਿਤੂਰਾਜ ਗਾਇਕਵਾੜ ਨੇ ਵਿਜੈ ਹਜ਼ਾਰੇ ਟੂਰਨਾਮੈਂਟ ਵਿੱਚ ਇੱਕ ਓਵਰ ’ਚ ਸੱਤ ਛਿੱਕੇ ਜੜ ਕੇ ‘ਲਿਸਟ ਏ’ ਵਿੱਚ ਨਵਾਂ ਰਿਕਾਰਡ ਕਾਇਮ ਕੀਤਾ। ਗਾਇਕਵਾੜ ਨੇ ਅਜਿਹਾ ਕੁਆਰਟਰ ਫਾਈਨਲ ਵਿੱਚ ਉੱਤਰ ਪ੍ਰਦੇਸ਼ ਖ਼ਿਲਾਫ਼ ਪਾਰੀ ਦੇ 49ਵੇਂ ਓਵਰ ਵਿੱਚ ਕੀਤਾ। ਇਸ ਓਵਰ ਵਿੱਚ ਉਸ ਨੇ ਕੁੱਲ 43 ਦੌੜਾਂ ਬਣੀਆਂ। ਇਸ ਤੋਂ ਪਹਿਲਾਂ 2018 ਵਿੱਚ ਫੋਰਡ ਟਰਾਫੀ ਵਿੱਚ ਨੌਰਦਰਨ ਡਿਸਟ੍ਰਿਕਟਸ ਵੱਲੋਂ ਬ੍ਰੈਟ ਹੈਂਪਟਨ ਅਤੇ ਜੋਅ ਕਾਰਟਰ ਨੇ ਸੈਂਟਰਲ ਡਿਸਟ੍ਰਿਕਟਸ ਦੇ ਵਿਲੇਮ ਲੁਡਿਕ ਦੇ ਓਵਰ ਵਿੱਚ ਇੰਨੀਆਂ ਹੀ ਦੌੜਾਂ ਬਣਾਈਆਂ ਸਨ। ਇੱਕ ਓਵਰ ਵਿੱਚ ਸਭ ਤੋਂ ਵੱਧ ਛਿੱਕੇ ਲਗਾਉਣ ਦਾ ਰਿਕਾਰਡ ਨਿਊਜ਼ੀਲੈਂਡ ਦੇ ਲੀ ਜੇਰਮਨ ਦੇ ਨਾਮ ਹੈ, ਜਿਸ ਨੇ ਵੈਲਿੰਗਟਨ ਵਿੱਚ ਸ਼ੈੱਲ ਟਰਾਫੀ ਮੈਚ ਵਿੱਚ ਅੱਠ ਛਿੱਕੇ ਲਗਾਏ ਸਨ।

Leave a Reply

Your email address will not be published. Required fields are marked *