T20 WC 2022 ਲਈ 16 ਟੀਮਾਂ ਦਾ ਐਲਾਨ, ਇਨ੍ਹਾਂ ਦੇਸ਼ਾਂ ਦਰਮਿਆਨ ਹੋਵੇਗੀ ਚੈਂਪੀਅਨ ਬਣਨ ਦੀ ਜੰਗ

wc/nawanpunjab.com

ਸਪੋਰਟਸ ਡੈਸਕ- ਆਸਟ੍ਰੇਲੀਆ ‘ਚ ਅਕਤੂਬਰ-ਨਵੰਬਰ ਮਹੀਨੇ ‘ਚ ਟੀ-20 ਵਰਲਡ ਕੱਪ 2022 ਲਈ 16 ਟੀਮਾਂ ਦਰਮਿਆਨ ਚੈਂਪੀਅਨ ਬਣਨ ਦੀ ਜੰਗ (ਮੁਕਾਬਲੇਬਾਜ਼ੀ) ਹੋਵੇਗੀ। ਇਸ ਟੂਰਨਾਮੈਂਟ ਲਈ 14 ਟੀਮਾਂ ਨੇ ਪਹਿਲਾਂ ਹੀ ਆਪਣੀ ਥਾਂ ਬਣਾ ਲਈ ਸੀ। ਹੁਣ ਨੀਦਰਲੈਂਡ ਤੇ ਜ਼ਿੰਬਾਬਵੇ ਨੇ ਵੀ ਕੁਆਲੀਫਾਇਰ ਟੂਰਨਾਮੈਂਟਸ ਦੇ ਫਾਈਨਲਸ ‘ਚ ਪੁੱਜ ਕੇ ਟੀ20 ਵਰਲਡ ਕੱਪ 2022 ‘ਚ ਆਪਣੀ ਜਗ੍ਹਾ ਪੱਕੀ ਕਰ ਲਈ ਹੈ।
ਟੀ20 ਵਰਲਡ ਕਦੀਆਂ ਅੰਤਿਮ 2 ਟੀਮਾਂ ਦਾ ਫੈਸਲਾ ਸ਼ੁੱਕਰਵਾਰ ਨੂੰ ਕੀਤਾ ਗਿਆ। ਨੀਦਰਲੈਂਡ ਅਤੇ ਜ਼ਿੰਬਾਬਵੇ ਨੇ ਸੈਮੀਫਾਈਨਲ ਵਿੱਚ ਅਮਰੀਕਾ ਅਤੇ ਪਾਪੂਆ ਨਿਊ ਗਿਨੀ ਨੂੰ ਹਰਾ ਕੇ ਕੁਆਲੀਫਾਇਰ ਟੂਰਨਾਮੈਂਟ ਦੇ ਫਾਈਨਲ ਵਿੱਚ ਪ੍ਰਵੇਸ਼ ਕੀਤਾ। ਹੁਣ ਦੋਵਾਂ ਟੀਮਾਂ ਵਿਚਾਲੇ ਖ਼ਿਤਾਬੀ ਮੁਕਾਬਲਾ ਹੋਵੇਗਾ।
ਨੀਦਰਲੈਂਡ ਨੇ ਸੈਮੀਫਾਈਨਲ ਮੈਚ ‘ਚ ਅਮਰੀਕਾ ਦੀ ਟੀਮ ਨੂੰ 7 ਵਿਕਟਾਂ ਦੇ ਫਰਕ ਨਾਲ ਹਰਾ ਦਿੱਤਾ। ਦੂਜੇ ਪਾਸੇ ਜ਼ਿੰਬਾਬਵੇ ਨੇ ਗਲੋਬਲ ਕੁਆਲੀਫਾਇਰ-ਬੀ ਦੇ ਇੱਕ ਹੋਰ ਸੈਮੀਫਾਈਨਲ ਮੈਚ ਵਿੱਚ ਪਾਪੂਆ ਨਿਊ ਗਿਨੀ ਨੂੰ 27 ਦੌੜਾਂ ਨਾਲ ਹਰਾ ਕੇ ਟੀ-20 ਵਿਸ਼ਵ ਕੱਪ 2022 ਦੀ ਟਿਕਟ ਜਿੱਤ ਲਈ ਹੈ।

ਟੀ20 ਵਰਲਡ ਕੱਪ ਦੀ ਸਾਰੀਆਂ 16 ਟੀਮਾਂ
ਸੁਪਰ-12 : ਆਸਟਰੇਲੀਆ, ਭਾਰਤ, ਇੰਗਲੈਂਡ, ਪਾਕਿਸਤਾਨ, ਦੱਖਣੀ ਅਫਰੀਕਾ, ਬੰਗਲਾਦੇਸ਼, ਅਫਗਾਨਿਸਤਾਨ ਤੇ ਨਿਊਜ਼ੀਲੈਂਡ।
ਰਾਊਂਡ-1 : ਵੈਸਟਇੰਡੀਜ਼, ਸ਼੍ਰੀਲੰਕਾ, ਸਕਾਟਲੈਂਡ, ਨਾਮੀਬੀਆ, ਆਇਰਲੈਂਡ, ਸੰਯੁਕਤ ਅਰਬ ਅਮੀਰਾਤ, ਜ਼ਿੰਬਾਬਵੇ, ਨੀਦਰਲੈਂਡ।

ਟੀ20 ਵਰਲਡ ਕੱਪ ਦਾ ਆਯੋਜਨ 16 ਅਕਤੂਬਰ ਤੋਂ 13 ਨਵੰਬਰ ਤਕ ਕੀਤਾ ਜਾਵੇਗਾ। ਭਾਰਤ ਆਪਣਾ ਪਹਿਲਾਂ ਮੁਕਾਬਲਾ 23 ਅਕਤੂਬਰ ਨੂੰ ਪਾਕਿਸਤਾਨ ਦੇ ਖ਼ਿਲਾਫ਼ ਖੇਡੇਗਾ।

Leave a Reply

Your email address will not be published. Required fields are marked *