ਫ਼ਾਜ਼ਿਲਕਾ, 15 ਅਗਸਤ – 75ਵੇਂ ਆਜ਼ਾਦੀ ਦਿਹਾੜੇ ‘ਤੇ ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ ਫ਼ਾਜ਼ਿਲਕਾ ਦੀ ਸਾਦਕੀ ਚੌਂਕੀ ‘ਤੇ ਬੀ.ਐਸ.ਐਫ.ਦੇ ਡੀ.ਆਈ.ਜੀ. ਵੀ.ਪੀ. ਬਡੋਲਾ ਵਲੋਂ ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ। ਇਸ ਦੌਰਾਨ ਬੀ.ਐਸ.ਐਫ. ਦੀ ਟੁਕੜੀ ਵਲੋਂ ਕੌਮੀ ਝੰਡੇ ਨੂੰ ਸਲਾਮੀ ਦਿਤੀ ਗਈ, ਜਿਸ ਤੋਂ ਬਾਅਦ ਪਾਕਿਸਤਾਨ ਨੂੰ ਮਠਿਆਈਆਂ ਭੇਂਟ ਕੀਤੀਆਂ ਗਈਆਂ। ਭਾਰਤ ਵਲੋਂ ਬੀ.ਐਸ.ਐਫ.ਦੇ ਡੀ.ਆਈ.ਜੀ. ਵੀ.ਪੀ. ਬਡੋਲਾ ਅਤੇ 55 ਬਟਾਲੀਅਨ ਦੇ ਕਮਾਂਡਰ ਕੇ.ਐਨ. ਤ੍ਰਿਪਾਠੀ ਵਲੋਂ ਪਾਕਿਸਤਾਨ ਦੇ ਵਿੰਗ ਕਮਾਂਡਰ ਇਰਫ਼ਾਨ ਅਤੇ ਹੋਰ ਅਧਿਕਾਰੀਆਂ ਨੂੰ ਮਠਿਆਈਆਂ ਭੇਂਟ ਕੀਤੀਆਂ ਗਈਆਂ। ਪਾਕਿਸਤਾਨ ਦੇ ਰੇਂਜਰ ਅਧਿਕਾਰੀਆਂ ਨੇ ਆਜ਼ਾਦੀ ਦਿਹਾੜੇ ਦੀ ਬੀ.ਐਸ.ਐਫ.ਨੂੰ ਵਧਾਈ ਦਿਤੀ। ਇਸ ਮੌਕੇ ਡੀ.ਆਈ.ਜੀ. ਵੀ.ਪੀ. ਬਡੋਲਾ ਨੇ ਜਵਾਨਾਂ ਅਤੇ ਆਮ ਲੋਕਾਂ ਨੂੰ 75ਵੇਂ ਆਜ਼ਾਦੀ ਦਿਹਾੜੇ ਦੀ ਵਧਾਈ ਦਿੱਤੀ ਅਤੇ ਸਰਹੱਦ ‘ਤੇ ਬੂਟੇ ਲਾਏ ਗਏ।
Related Posts
ਗਾਜ਼ੀਪੁਰ ਬਾਰਡਰ ‘ਤੇ ਭਾਜਪਾ ਵਰਕਰਾਂ ਤੇ ਅੰਦੋਲਨਕਾਰੀ ਕਿਸਾਨਾਂ ਵਿਚਾਲੇ ਝੜਪ ਦੀ ਖ਼ਬਰ
ਨਵੀਂ ਦਿੱਲੀ, 30 ਜੂਨ (ਦਲਜੀਤ ਸਿੰਘ)- ਦਿੱਲੀ ਦੇ ਗਾਜ਼ੀਪੁਰ ਬਾਰਡਰ ‘ਤੇ ਭਾਜਪਾ ਵਰਕਰਾਂ ਤੇ ਕਿਸਾਨਾਂ ਵਿਚਾਲੇ ਝੜਪ ਹੋਣ ਦੀ ਖ਼ਬਰ…
ਭਾਰਤ ਅਤੇ ਦੱਖਣੀ ਅਫ਼ਰੀਕਾ ਵਿਚਾਲੇ ਹੋਵੇਗਾ ਫਾਈਨਲ ਮੁਕਾਬਲਾ
ਨਵੀਂ ਦਿੱਲੀ: ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਆਈਸੀਸੀ ਟੀ-20 ਵਿਸ਼ਵ ਕੱਪ 2024 ਦਾ ਫਾਈਨਲ 29 ਜੂਨ (ਸ਼ਨੀਵਾਰ) ਨੂੰ ਕੇਨਸਿੰਗਟਨ ਓਵਲ,…
ਲਿਸ ਨੇ ਫੌਜ ਦੇ ਨਾਲ ਮਿਲ ਕੇ ਹਥਿਆਰਾਂ ਅਤੇ ਗੋਲਾ ਬਾਰੂਦ ਦਾ ਵੱਡਾ ਭੰਡਾਰ ਬਰਾਮਦ ਕੀਤਾ
ਸ੍ਰੀਨਗਰ, 25 ਦਸੰਬਰ-ਉੱਤਰੀ ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ ਵਿਚ ਉੜੀ ਦੇ ਹਥਲੰਗਾ ਸੈਕਟਰ ਦੇ ਜਨਰਲ ਖੇਤਰ ਵਿਚ ਪੁਲਿਸ ਨੇ ਫੌਜ ਦੇ…