ਫ਼ਾਜ਼ਿਲਕਾ, 15 ਅਗਸਤ – 75ਵੇਂ ਆਜ਼ਾਦੀ ਦਿਹਾੜੇ ‘ਤੇ ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ ਫ਼ਾਜ਼ਿਲਕਾ ਦੀ ਸਾਦਕੀ ਚੌਂਕੀ ‘ਤੇ ਬੀ.ਐਸ.ਐਫ.ਦੇ ਡੀ.ਆਈ.ਜੀ. ਵੀ.ਪੀ. ਬਡੋਲਾ ਵਲੋਂ ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ। ਇਸ ਦੌਰਾਨ ਬੀ.ਐਸ.ਐਫ. ਦੀ ਟੁਕੜੀ ਵਲੋਂ ਕੌਮੀ ਝੰਡੇ ਨੂੰ ਸਲਾਮੀ ਦਿਤੀ ਗਈ, ਜਿਸ ਤੋਂ ਬਾਅਦ ਪਾਕਿਸਤਾਨ ਨੂੰ ਮਠਿਆਈਆਂ ਭੇਂਟ ਕੀਤੀਆਂ ਗਈਆਂ। ਭਾਰਤ ਵਲੋਂ ਬੀ.ਐਸ.ਐਫ.ਦੇ ਡੀ.ਆਈ.ਜੀ. ਵੀ.ਪੀ. ਬਡੋਲਾ ਅਤੇ 55 ਬਟਾਲੀਅਨ ਦੇ ਕਮਾਂਡਰ ਕੇ.ਐਨ. ਤ੍ਰਿਪਾਠੀ ਵਲੋਂ ਪਾਕਿਸਤਾਨ ਦੇ ਵਿੰਗ ਕਮਾਂਡਰ ਇਰਫ਼ਾਨ ਅਤੇ ਹੋਰ ਅਧਿਕਾਰੀਆਂ ਨੂੰ ਮਠਿਆਈਆਂ ਭੇਂਟ ਕੀਤੀਆਂ ਗਈਆਂ। ਪਾਕਿਸਤਾਨ ਦੇ ਰੇਂਜਰ ਅਧਿਕਾਰੀਆਂ ਨੇ ਆਜ਼ਾਦੀ ਦਿਹਾੜੇ ਦੀ ਬੀ.ਐਸ.ਐਫ.ਨੂੰ ਵਧਾਈ ਦਿਤੀ। ਇਸ ਮੌਕੇ ਡੀ.ਆਈ.ਜੀ. ਵੀ.ਪੀ. ਬਡੋਲਾ ਨੇ ਜਵਾਨਾਂ ਅਤੇ ਆਮ ਲੋਕਾਂ ਨੂੰ 75ਵੇਂ ਆਜ਼ਾਦੀ ਦਿਹਾੜੇ ਦੀ ਵਧਾਈ ਦਿੱਤੀ ਅਤੇ ਸਰਹੱਦ ‘ਤੇ ਬੂਟੇ ਲਾਏ ਗਏ।
Related Posts
ਸੁਖਬੀਰ ਬਾਦਲ ਨੇ ਅਕਾਲੀ ਦਲ ’ਚ 18 ਜਨਰਲ ਸਕੱਤਰ ਕੀਤੇ ਨਿਯੁਕਤ
ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦੇ ਪ੍ਰਧਾਨ ਸੁਖਬੀਰ ਬਾਦਲ ਨੇ 18 ਜਨਰਲ ਸਕੱਤਰਾਂ ਦੀ ਨਿਯੁਕਤੀ ਕੀਤੀ ਹੈ। ਇਸ ਸਬੰਧ ਵਿਚ ਪਾਰਟੀ…
ਵਿਵਾਦ ’ਚ ਘਿਰਿਆ ਹਰੀਸ਼ ਰਾਵਤ ਦਾ ‘ਜੈ ਸ਼੍ਰੀ ਗਣੇਸ਼’ ਪੋਸਟਰ
ਦੇਹਰਾਦੂਨ, 24 ਅਗਸਤ (ਦਲਜੀਤ ਸਿੰਘ)- ਉੱਤਰਾਖੰਡ ’ਚ ਕਾਂਗਰਸ ਦੇ ਚੁਣਾਵੀ ਮੁਹਿੰਮ ਦਾ ਸ਼੍ਰੀ ਗਣੇਸ਼ ਹੁੰਦੇ ਹੀ ਪੋਸਟਰ ਵੀ ਜਾਰੀ ਹੋ…
ਰਿਸ਼ਵਤ ਦੇਣ ਦੇ ਮਾਮਲੇ ‘ਚ ਜੇਲ੍ਹ ‘ਚ ਬੰਦ ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ ਦੀ ਕੋਠੀ ‘ਤੇ ਵਿਜੀਲੈਂਸ ਦਾ ਛਾਪਾ
ਹੁਸ਼ਿਆਰਪੁਰ – ਹੁਸ਼ਿਆਰਪੁਰ ਤੋਂ ਸਾਬਕਾ ਵਿਵਾਦਿਤ ਮੰਤਰੀ ਸੁੰਦਰ ਸ਼ਾਮ ਅਰੋੜਾ ਦੀ ਕੋਠੀ ਵਿਚ ਅੱਜ ਵਿਜੀਲੈਂਸ ਦੀ ਟੀਮ ਵੱਲੋਂ ਛਾਪਾ ਮਾਰਿਆ…
