ਕਪੂਰਥਲਾ, 15 ਅਗਸਤ – ਸ਼ਾਲੀਮਾਰ ਬਾਗ ਰੋਡ ‘ਤੇ ਇਕ ਨਿੱਜੀ ਹੋਟਲ ਦੇ ਸਾਹਮਣੇ ਗੰਦੇ ਨਾਲੇ ‘ਚ 9 ਅਗਸਤ ਨੂੰ ਡਿਗਿਆ ਬੱਚਾ ਸੱਤਵੇਂ ਦਿਨ ਸਵੇਰੇ ਹੋਈ ਤੇਜ ਬਾਰਿਸ਼ ਦੇ ਵਹਾਅ ਦੇ ਨਾਲ ਐਨ.ਡੀ.ਆਰ.ਐਫ. ਤੇ ਨਗਰ ਨਿਗਮ ਵਲੋਂ ਲਗਾਏ ਗਏ ਜੰਗਲੇ ਵਿਚ ਮ੍ਰਿਤਕ ਹਾਲਤ ‘ਚ ਫਸਿਆ ਮਿਲਿਆ। ਸਥਾਨਕ ਲੋਕਾਂ ਤੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਅੱਜ ਹੋਈ ਤੇਜ ਬਾਰਿਸ਼ ਦੇ ਕਾਰਨ ਉਹ ਬੱਚੇ ਦੀ ਭਾਲ ਵਿਚ ਲਗਾਤਾਰ ਜੰਗਲੇ ਦੀ ਨਿਗਰਾਨੀ ਕਰ ਰਹੇ ਸਨ ਕਿ ਬੱਚਾ ਬਾਹਰ ਆ ਜਾਵੇਗਾ। ਲਗਪਗ 12:15 ਵਜੇ ਜਦ ਬੱਚੇ ਦਾ ਪਤਾ ਲੱਗਾ ਤਾਂ ਮੌਕੇ ‘ਤੇ ਸਥਾਨਕ ਪ੍ਰਸ਼ਾਸਨ ਤੇ ਪੁਲਿਸ ਦੀਆਂ ਟੀਮਾਂ ਪਹੁੰਚ ਗਈਆਂ।
ਗੰਦੇ ਨਾਲੇ ‘ਚ ਡਿਗਿਆ ਬੱਚਾ ਸੱਤਵੇਂ ਦਿਨ ਮ੍ਰਿਤਕ ਹਾਲਤ ‘ਚ ਮਿਲਿਆ
