ਭਵਾਨੀਗੜ੍ਹ, 8 ਅਪ੍ਰੈਲ (ਬਿਊਰੋ)- ਪਿੰਡ ਰਸੂਲਪੁਰ ਛੰਨਾਂ ਵਿਖੇ ਪੋਲਟਰੀ ਫਾਰਮ ਅਚਾਨਕ ਡਿਗ ਜਾਣ ਕਾਰਨ ਕਰੀਬ 6 ਹਜ਼ਾਰ ਬਰੈਲਰ (ਮੁਰਗਾ) ਮਰ ਜਾਣ ਕਰ ਕੇ ਪੋਲਟਰੀ ਫਾਰਮ ਮਾਲਕ ਦਾ ਕਰੀਬ 12 ਲੱਖ ਰੁਪਏ ਦਾ ਨੁਕਸਾਨ ਹੋ ਗਿਆ। ਜਾਣਕਾਰੀ ਦਿੰਦਿਆਂ ਰਹਿਮਤ ਖ਼ਾਨ ਪੁੱਤਰ ਅਜ਼ੀਜ਼ ਖ਼ਾਨ ਪਿੰਡ ਰਸੂਲਪੁਰ ਛੰਨਾਂ ਨੇ ਦੱਸਿਆ ਕਿ ਉਨ੍ਹਾਂ ਦੇ ਖੇਤ ਵਿਚ ਬਣਾਇਆ ਪੋਲਟਰੀ ਫਾਰਮ ਜਿਸ ਵਿਚ ਕਰੀਬ 10 ਹਜ਼ਾਰ ਬਰੈਲਰ ਪਾਇਆ ਹੋਇਆ ਸੀ, ਦਾ ਅੱਧੇ ਤੋਂ ਜ਼ਿਆਦਾ ਹਿੱਸਾ ਅਚਾਨਕ ਡਿਗ ਗਿਆ, ਜਿਸ ਵਿਚ ਪੋਲਟਰੀ ਫਾਰਮ ਦੀਆਂ ਦੋਵੇਂ ਮੰਜ਼ਿਲਾ ਢਹਿ ਢੇਰੀ ਹੋ ਜਾਣ ਕਾਰਨ ਉਨ੍ਹਾਂ ਦਾ 6 ਹਜ਼ਾਰ ਦੇ ਕਰੀਬ ਬਰੈਲਰ ਮਰ ਗਿਆ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਕਰੀਬ 12 ਲੱਖ ਰੁਪਏ ਦਾ ਨੁਕਸਾਨ ਹੋ ਗਿਆ |
Related Posts
ਪੰਜਾਬ ਸਰਕਾਰ ਨੇ ਸੰਘਰਸ਼ੀ ਕਿਸਾਨਾਂ ਦੇ 30 ਵਾਰਸਾਂ ਨੂੰ ਨੌਕਰੀਆਂ ਦਿੱਤੀਆਂ
ਚੰਡੀਗੜ੍ਹ, ਸੂਬੇ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਸੰਘਰਸ਼ ਦੌਰਾਨ ਸ਼ਹੀਦ ਕਿਸਾਨਾਂ ਦੇ 30 ਵਾਰਸਾਂ ਨੂੰ…
ਪੰਜਾਬ ਪੁਲਿਸ ਪੈਨਸ਼ਨਰਜ ਵੈਲਫੇਅਰ ਐਸੋਸਿਏਸ਼ਨ ਚੰਡੀਗੜ ਇਕਾਈ ਵੱਲੋ ਲੋਹੜੀ ਦਾ ਤਿਉਹਾਰ ਮਨਾਇਆ ਗਿਆ
ਪੰਜਾਬ ਪੁਲਿਸ ਪੈਨਸ਼ਨਰਜ ਵੈਲਫੇਅਰ ਐਸੋਸਿਏਸ਼ਨ ਚੰਡੀਗੜ ਇਕਾਈ ਵੱਲੋ ਨਵਾਂ ਸਾਲ ਅਤੇ ਲੋਹੜੀ ਦਾ ਤਿਉਹਾਰ ਕਮਿਊਨਿਟੀ ਸੈਂਟਰ ਸੈਕਟਰ 11, ਚੰਡੀਗੜ ਵਿੱਖੇ…
ਜਲੰਧਰ ਜ਼ਿਮਨੀ ਚੋਣ : ਵੋਟਿੰਗ ਦਰਮਿਆਨ CM ਮਾਨ ਨੇ ਕੀਤਾ ਟਵੀਟ, ਕਹੀ ਇਹ ਗੱਲ
ਚੰਡੀਗੜ੍ਹ/ਜਲੰਧਰ- ਜਲੰਧਰ ਜ਼ਿਮਨੀ ਚੋਣ ਦੀ ਵੋਟਿੰਗ ਜਾਰੀ ਹੈ ਤੇ ਜਾਣਕਾਰੀ ਮੁਤਾਬਕ 11 ਵਜੇ ਤੱਕ 11.7 ਫ਼ੀਸਦੀ ਵੋਟਿੰਗ ਹੋ ਚੁੱਕੀ ਹੈ।…