ਈ.ਐੱਮ.ਆਈ. ਨਹੀਂ ਹੋਵੇਗੀ ਸਸਤੀ, ਆਰ.ਬੀ.ਆਈ. ਨੇ 2022-23 ਦੀ ਪਹਿਲੀ ਮੁਦਰਾ ਨੀਤੀ ‘ਚ ਮੁੱਖ ਵਿਆਜ ਦਰਾਂ ‘ਚ ਨਹੀਂ ਕੀਤਾ ਬਦਲਾਅ

rbi/nawanpunjab.com

ਨਵੀਂ ਦਿੱਲੀ, 8 ਅਪ੍ਰੈਲ (ਬਿਊਰੋ)- 1 ਅਪ੍ਰੈਲ ਤੋਂ ਸ਼ੁਰੂ ਹੋਈ ਵਿੱਤੀ ਸਾਲ 2022-23 ਦੀ ਪਹਿਲੀ ਮੁਦਰਾ ਨੀਤੀ ਦਾ ਐਲਾਨ ਕਰਦੇ ਹੋਏ ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਨੇ ਮੁੱਖ ਵਿਆਜ ਦਰਾਂ ਅਰਥਾਤ ਰੇਪੋ ਦਰ ਅਤੇ ਰਿਵਰਸ ਰੇਪੋ ਦਰ ਵਿਚ ਕੋਈ ਬਦਲਾਅ ਨਹੀਂ ਕੀਤਾ ਹੈ।

ਦੇਸ਼ ਦੇ ਕੇਂਦਰੀ ਬੈਂਕ ਆਰ.ਬੀ.ਆਈ. ਨੇ ਨੀਤੀਗਤ ਦਰ ਨੂੰ ਲਗਾਤਾਰ 11ਵੀਂ ਵਾਰ 4 ਫ਼ੀਸਦੀ ‘ਤੇ ਬਰਕਰਾਰ ਰੱਖਿਆ ਹੈ। ਇਸ ਕਾਰਨ ਮਹਿੰਗਾਈ ਨਾਲ ਜੂਝ ਰਹੇ ਦੇਸ਼ ਵਾਸੀਆਂ ਨੂੰ ਭਾਵੇਂ ਵਿਆਜ ਦਰਾਂ ਘਟਾਉਣ ਵਿਚ ਰਾਹਤ ਨਹੀਂ ਮਿਲੀ ਪਰ ਫਿਰ ਵੀ ਵਿਆਜ ਦਰਾਂ ਵਿਚ ਵਾਧਾ ਨਾ ਕਰ ਕੇ ਰਾਹਤ ਜ਼ਰੂਰ ਦਿੱਤੀ ਗਈ ਹੈ।

Leave a Reply

Your email address will not be published. Required fields are marked *