ਪੰਜਾਬ ਪੁਲਿਸ ਪੈਨਸ਼ਨਰਜ ਵੈਲਫੇਅਰ ਐਸੋਸਿਏਸ਼ਨ ਚੰਡੀਗੜ ਇਕਾਈ ਵੱਲੋ ਨਵਾਂ ਸਾਲ ਅਤੇ ਲੋਹੜੀ ਦਾ ਤਿਉਹਾਰ ਕਮਿਊਨਿਟੀ ਸੈਂਟਰ ਸੈਕਟਰ 11, ਚੰਡੀਗੜ ਵਿੱਖੇ ਪ੍ਰਧਾਨ ਸ਼੍ਰੀ ਦਰਸ਼ਨ ਕੁਮਾਰ ਬੱਗਾ ਦੀ ਪ੍ਰਧਾਨਗੀ ਹੇਠ ਮਨਾਇਆ ਗਿਆ, ਜਿਸ ਵਿੱਚ 137 ਪੁਲਿਸ ਪੈਨਸ਼ਨਰਜ ਨੇ ਹਿੱਸਾ ਲਿਆ । ਨਵੇਂ ਸਾਲ ਦੀ ਡਾਇਰੀ ਤੇ ਜਨਮ ਦਿਨ ਦੇ ਤੋਹਫੇ ਹਾਜਰੀਨ ਮੈਂਬਰਾਂ ਨੂੰ ਦਿੱਤੇ ਗਏ,ਬੱਚਿਆਂ ਵਾਂਗ ਸਾਰਿਆਂ ਤੋ ਲੋਹੜੀ ਮੰਗੀ ਗਈ, ਲੋਹੜੀ ਦੇ ਗੀਤ ਗਾਏ ਗਏ, ਮਿਊਜਿਕਲ ਚੇਅਰ ਅਤੇ ਰੱਸਾ ਖਿੱਚਣ ਦੀ ਖੇਡ ਖੇਡਦੇ ਹੋਏ ਰਿਟਾਇਰੀ ਆਪਣੇ ਬਚਪਨ ਵਿੱਚ ਚਲੇ ਗਏ। ਖਾਣੇ ਉਪਰੰਤ ਲੋਹੜੀ ਬਾਲੀ ਅਤੇ ਵੰਡੀ ਗਈ,ਗਰੁੱਪ ਫੋਟੋ ਲੈਣ ਉਪਰੰਤ ਸਾਰਿਆਂ ਮੈਂਬਰਾਂ ਦਾ ਧੰਨਵਾਦ ਕੀਤਾ ਗਿਆ । (ਦਰਸ਼ਨ ਕੁਮਾਰ ਬੱਗਾ) ਪ੍ਰਧਾਨ ਪੰਜਾਬ ਪੁਲਿਸ ਪੈਨਸ਼ਨਰਜ ਵੈਲਫੇਅਰ ਐਸੋਸਿਏਸ਼ਨ, ਚੰਡੀਗੜ ਇਕਾਈ
ਪੰਜਾਬ ਪੁਲਿਸ ਪੈਨਸ਼ਨਰਜ ਵੈਲਫੇਅਰ ਐਸੋਸਿਏਸ਼ਨ ਚੰਡੀਗੜ ਇਕਾਈ ਵੱਲੋ ਲੋਹੜੀ ਦਾ ਤਿਉਹਾਰ ਮਨਾਇਆ ਗਿਆ
