ਭਵਾਨੀਗੜ੍ਹ, 8 ਅਪ੍ਰੈਲ (ਬਿਊਰੋ)- ਪਿੰਡ ਰਸੂਲਪੁਰ ਛੰਨਾਂ ਵਿਖੇ ਪੋਲਟਰੀ ਫਾਰਮ ਅਚਾਨਕ ਡਿਗ ਜਾਣ ਕਾਰਨ ਕਰੀਬ 6 ਹਜ਼ਾਰ ਬਰੈਲਰ (ਮੁਰਗਾ) ਮਰ ਜਾਣ ਕਰ ਕੇ ਪੋਲਟਰੀ ਫਾਰਮ ਮਾਲਕ ਦਾ ਕਰੀਬ 12 ਲੱਖ ਰੁਪਏ ਦਾ ਨੁਕਸਾਨ ਹੋ ਗਿਆ। ਜਾਣਕਾਰੀ ਦਿੰਦਿਆਂ ਰਹਿਮਤ ਖ਼ਾਨ ਪੁੱਤਰ ਅਜ਼ੀਜ਼ ਖ਼ਾਨ ਪਿੰਡ ਰਸੂਲਪੁਰ ਛੰਨਾਂ ਨੇ ਦੱਸਿਆ ਕਿ ਉਨ੍ਹਾਂ ਦੇ ਖੇਤ ਵਿਚ ਬਣਾਇਆ ਪੋਲਟਰੀ ਫਾਰਮ ਜਿਸ ਵਿਚ ਕਰੀਬ 10 ਹਜ਼ਾਰ ਬਰੈਲਰ ਪਾਇਆ ਹੋਇਆ ਸੀ, ਦਾ ਅੱਧੇ ਤੋਂ ਜ਼ਿਆਦਾ ਹਿੱਸਾ ਅਚਾਨਕ ਡਿਗ ਗਿਆ, ਜਿਸ ਵਿਚ ਪੋਲਟਰੀ ਫਾਰਮ ਦੀਆਂ ਦੋਵੇਂ ਮੰਜ਼ਿਲਾ ਢਹਿ ਢੇਰੀ ਹੋ ਜਾਣ ਕਾਰਨ ਉਨ੍ਹਾਂ ਦਾ 6 ਹਜ਼ਾਰ ਦੇ ਕਰੀਬ ਬਰੈਲਰ ਮਰ ਗਿਆ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਕਰੀਬ 12 ਲੱਖ ਰੁਪਏ ਦਾ ਨੁਕਸਾਨ ਹੋ ਗਿਆ |
ਪੋਲਟਰੀ ਫਾਰਮ ਡਿਗ ਜਾਣ ਕਾਰਨ ਕਰੀਬ 6 ਹਜ਼ਾਰ ਬਰੈਲਰ ਮਰਿਆ
