ਮਣੀਪੁਰ ਚੋਣਾਂ 2022: 6 ਜ਼ਿਲ੍ਹਿਆਂ ਦੀਆਂ 22 ਸੀਟਾਂ ’ਤੇ ਵੋਟਿੰਗ ਜਾਰੀ, ਜਾਣੋ 9 ਵਜੇ ਤਕ ਦਾ ਵੋਟ ਫ਼ੀਸਦੀ

manipur/nawanpunjab.com

ਇੰਫਾਲ, 5  ਮਾਰਚ (ਬਿਊਰੋ)- ਮਣੀਪੁਰ ਵਿਚ ਵਿਧਾਨ ਸਭਾ ਚੋਣਾਂ ਦੇ ਦੂਜੇ ਅਤੇ ਆਖਰੀ ਪੜਾਅ ਦੇ ਵੋਟਿੰਗ ਜਾਰੀ ਹੈ। ਸਵੇਰੇ 9 ਵਜੇ ਤਕ 11.49 ਫ਼ੀਸਦੀ ਵੋਟਾਂ ਪੈ ਚੁੱਕੀਆਂ ਸਨ। 6 ਜ਼ਿਲ੍ਹਿਆਂ ਦੀਆਂ 22 ਵਿਧਾਨ ਸਭਾ ਸੀਟਾਂ ‘ਤੇ ਵੋਟਰ 92 ਉਮੀਦਵਾਰਾਂ ਦਾ ਫੈਸਲਾ ਕਰਨਗੇ। ਕੋਵਿਡ-19 ਦੇ ਸੁਰੱਖਿਆ ਪ੍ਰੋਟੋਕਾਲ ਦੀ ਪਾਲਣਾ ਕਰਦੇ ਹੋਏ 1247 ਪੋਲਿੰਗ ਸਟੇਸ਼ਨਾਂ ‘ਤੇ ਵੋਟਿੰਗ ਦੇ ਲਈ ਸਾਰੇ ਪ੍ਰਬੰਧ ’ਚ ਵੋਟਿੰਗ ਹੋ ਰਹੀ ਹੈ। ਵੋਟਿੰਗ ਸਵੇਰੇ 7 ਵਜੇ ਤੋਂ ਸ਼ੁਰੂ ਹੋ ਚੁੱਕੀ ਹੈ ਜੋ ਕਿ ਸ਼ਾਮ ਨੂੰ 4 ਵਜੇ ਤਕ ਚੱਲੇਗੀ।
ਵਿਧਾਨ ਸਭਾ ਖੇਤਰ 9 ਵਜੇ ਤਕ ਦਾ ਵੋਟ ਫ਼ੀਸਦੀ
ਸੈਨਾਪਤੀ 13.94%
ਜਿਰੀਵਾਮ 3.36%
ਚੰਦੇਲ 12.47%
ਊਖੁਲ 11.79%
ਥੌਬਲ 10.37%
ਤਮੇਂਗਲੋਂਗ 8.75%
ਦੂਜੇ ਪੜਾਅ ਵਿਚ ਮੈਦਾਨ ‘ਚ ਉਤਰੇ ਕੁਝ ਪ੍ਰਮੁੱਖ ਉਮੀਦਵਾਰਾਂ ਵਿਚ ਤਿੰਨ ਵਾਰ ਮੁੱਖ ਮੰਤਰੀ ਰਹਿ ਚੁੱਕੇ ਓ ਇਬੋਬੀ ਸਿੰਘ ਅਤੇ ਸਾਬਕਾ ਉਪ ਮੁੱਖ ਮੰਤਰੀ ਗੈਖੰਗਮ ਗੰਗਮੇਈ ਸ਼ਾਮਲ ਹਨ। ਦੋਵੇਂ ਕਾਂਗਰਸ ਦੇ ਉਮੀਦਵਾਰ ਹਨ। ਵੋਟਿੰਗ ਸਵੇਰੇ 7 ਵਜੇ ਤੋਂ ਸ਼ੁਰੂ ਹੋ ਚੁੱਕੀ ਹੈ ਜੋ ਕਿ ਸ਼ਾਮ ਨੂੰ 4 ਵਜੇ ਤਕ ਚੱਲੇਗੀ।
ਇਸ ਪੜਾਅ ’ਚ ਥੋਉਬਲ, ਚੰਦੇਲ, ਉਖਰੂਲ, ਸੈਨਾਪਤੀ, ਤਾਮੇਂਗਲੋਂਗ ਅਤੇ ਜਿਰੀਬਾਮ ਜ਼ਿਲ੍ਹਿਆਂ ਦੀਆਂ 2 ਸੀਟਾਂ ਲਈ ਵੋਟਿੰਗ ਹੋ ਰਹੀ ਹੈ। ਮੁੱਖ ਚੋਣ ਅਧਿਕਾਰੀ ਰਜੇਸ਼ ਅਗਰਵਾਲ ਨੇ ਸ਼ੁੱਕਰਵਾਰ ਨੂੰ ਕਿਹਾ ਸੀ ਕਿ 1,247 ਵੋਟਿੰਗ ਕੇਂਦਰਾਂ ’ਚ ਵੋਟਿੰਗ ਕਰਵਾਉਣ ਲਈ ਸਾਰੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਇਸ ਪੜਾਅ ’ਚ 92 ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ ਹੋਵੇਗਾ। ਇਨ੍ਹਾਂ ’ਚ ਭਾਜਪਾ ਦੇ 12, ਕਾਂਗਰਸ ਦੇ 18, ਨੈਸ਼ਨਲ ਪੀਪੁਰਜ਼ ਪਾਰਟੀ ਦੇ 11, ਜਨਤਾ ਦਲ ਯੂਨਾਈਟਿਡ ਅਤੇ ਨਗਾ ਪੀਪੁਲਜ਼ ਫਰੰਟ ਦੇ 10-10 ਉਮੀਦਵਾਰ ਸ਼ਾਮਿਲ ਹਨ।

Leave a Reply

Your email address will not be published. Required fields are marked *