ਸਹਾਰਨਪੁਰ ਤੋਂ ਦਿੱਲੀ ਜਾ ਰਹੀ ਯਾਤਰੀ ਰੇਲ ‘ਚ ਲੱਗੀ ਭਿਆਨਕ ਅੱਗ

train/nawanpunjab.com

ਮੇਰਠ, 5  ਮਾਰਚ (ਬਿਊਰੋ)- ਉੱਤਰ ਪ੍ਰਦੇਸ਼ ਦੇ ਮੇਰਠ ‘ਚ ਦੌਰਾਲਾ ਰੇਲਵੇ ਸਟੇਸ਼ਨ ‘ਤੇ ਸ਼ਨੀਵਰ ਸਵੇਰੇ ਸਹਾਰਨਪੁਰ ਤੋਂ ਦਿੱਲੀ ਜਾਣ ਵਾਲੀ ਇਕ ਪੈਸੇਂਜਰ ਰੇਲ ਦੇ 2 ਡੱਬਿਆਂ ‘ਚ ਭਿਆਨਕ ਅੱਗ ਲੱਗਣ ਨਾਲ ਭੱਜ-ਦੌੜ ਪੈ ਗਈ। ਹਾਲਾਂਕਿ ਇਸ ਹਾਦਸੇ ‘ਚ ਕੋਈ ਜ਼ਖ਼ਮੀ ਨਹੀਂ ਹੋਇਆ ਹੈ। ਰੇਲਵੇ ਦੇ ਅਧਿਕਾਰਤ ਸੂਤਰਾਂ ਦਾ ਕਹਿਣਾ ਹੈ ਕਿ ਅੱਗ ਸ਼ਾਰਟ ਸਰਕਿਟ ਕਾਰਨ ਲੱਗੀ ਪਰ ਰੇਲ ਦੇ ਦੌਰਾਲਾ ਸਟੇਸ਼ਨ ‘ਤੇ ਖੜ੍ਹੇ ਹੋਣ ਕਾਰਨ ਅੱਗ ‘ਤੇ ਤੁਰੰਤ ਕਾਬੂ ਪਾ ਲਿਆ ਗਿਆ। ਸਾਰੇ ਯਾਤਰੀਆਂ ਦੇ ਡੱਬਿਆਂ ਤੋਂ ਬਾਹਰ ਨਿਕਲਣ ਕਾਰਨ ਕਿਸੇ ਦੇ ਵੀ ਜ਼ਖ਼ਮੀ ਹੋਣ ਦੀ ਸੂਚਨਾ ਨਹੀਂ ਹੈ ਅਤੇ ਚੌਕਸੀ ਕਾਰਨ ਇਕ ਵੱਡਾ ਹਾਦਸਾ ਹੋਣ ਤੋਂ ਟਲ ਗਿਆ।

ਪੁਲਸ ਅਨੁਸਾਰ ਸਹਾਰਨਪੁਰ ਪੈਸੇਂਜਰ ਦੌਰਾਲਾ ਸਟੇਸ਼ਨ ‘ਤੇ ਸ਼ਨੀਵਾਰ ਸਵੇਰੇ 7.10 ਵਜੇ ਪਹੁੰਚਣੀ ਸੀ ਅਤੇ ਆਮ ਤੌਰ ‘ਤੇ ਰੋਜ਼ਾਨਾ ਯਾਤਰੀ ਸਟੇਸ਼ਨ ‘ਤੇ ਮੌਜੂਦ ਸਨ। ਸਟੇਸ਼ਨ ਪਹੁੰਚਦੇ ਹੀ ਅਚਾਨਕ ਰੇਲ ਦੇ 2 ਡੱਬਿਆਂ ‘ਚੋਂ ਧੂੰਆਂ ਨਿਕਲਦਾ ਹੋਇਆ ਦਿਖਾਈ ਦਿੱਤਾ। ਰੇਲਵੇ ਅਧਿਕਾਰੀਆਂ ਨੇ ਤੁਰੰਤ ਦੋਵੇਂ ਅੱਗ ਪ੍ਰਭਾਵਿਤ ਡੱਬਿਆਂ ‘ਚੋਂ ਯਾਤਰੀਆਂ ਨੂੰ ਬਾਹਰ ਕੱਢਣ ਦਾ ਕੰਮ ਕੀਤਾ। ਮੌਕੇ ‘ਤੇ ਭੱਜ-ਦੌੜ ਵਰਗੇ ਹਾਲਾਤ ਬਣ ਗਏ ਪਰ ਕਈ ਯਾਤਰੀਆਂ ਨੂੰ ਸਹੀ ਸਲਾਮਤ ਬਾਹਰ ਕੱਢ ਲਿਾ ਗਿਆ। ਦੱਸਿਆ ਗਿਆ ਹੈ ਕਿ ਤੇਜ਼ ਹਵਾ ਕਾਰਨ ਅੱਗ ਬੁਝਾਉਣ ਦੇ ਕੰਮ ‘ਚ ਫਾਇਰ ਬ੍ਰਿਗੇਡ ਕਰਮੀਆਂ ਨੂੰ ਕਾਫ਼ੀ ਮਿਹਨਤ ਕਰਨੀ ਪਈ। ਇਸ ਕਾਰਨ ਮੇਰਠ ਸਹਾਰਨਪੁਰ ਰੇਲਵੇ ਰੂਟ ਪ੍ਰਭਾਵਿਤ ਹੋ ਗਿਆ ਅਤੇ ਕਈ ਮਹੱਤਵਪੂਰਨ ਰੇਲਾਂ ਪ੍ਰਭਾਵਿਤ ਰਹੀਆਂ। ਇਨ੍ਹਾਂ ‘ਚ ਦਿੱਲੀ ਦੇਹਰਾਦੂਨ ਸ਼ਤਾਬਦੀ ਐਕਸਪ੍ਰੈੱਸ, ਸ਼ਾਲੀਮਾਰ ਐਕਸਪ੍ਰੈੱਸ ਅਤੇ ਨੌਚੰਦੀ ਐਕਸਪ੍ਰੈਸ ਆਦਿ ਗੱਡੀਆਂ ਸ਼ਾਮਲ ਰਹੀਆਂ।

Leave a Reply

Your email address will not be published. Required fields are marked *