ਕੀਵ, 4 ਮਾਰਚ (ਬਿਊਰੋ)- ਰੂਸ ਅਤੇ ਯੂਕਰੇਨ ਦਰਮਿਆਨ ਚੱਲ ਰਹੀ ਤਿੱਖੀ ਜੰਗ ਦੇ ਵਿਚਕਾਰ, ਰੂਸੀ ਫ਼ੌਜ ਨੇ ਸ਼ੁੱਕਰਵਾਰ ਨੂੰ ਯੂਕਰੇਨ ਦੇ ਦੱਖਣੀ ਸ਼ਹਿਰ ਖੇਰਸਨ ਵਿਚ ਇਕ ਟੀ.ਵੀ. ਪ੍ਰਸਾਰਨ ਟਾਵਰ ਨੂੰ ਆਪਣੇ ਕਬਜ਼ੇ ‘ਚ ਲੈ ਲਿਆ ਹੈ।
ਕੀਵ ਇੰਡੀਪੈਂਡੈਂਟ ਨੇ ਟਵੀਟ ਕਰਦਿਆਂ ਚਿੰਤਾ ਪ੍ਰਗਟ ਕੀਤੀ ਹੈ, ਕਿ ਇਸ ਦੀ ਵਰਤੋਂ ਇਸ ਸ਼ਹਿਰ ਵਿਚ ਗਲਤ ਜਾਣਕਾਰੀ ਫੈਲਾਉਣ ਲਈ ਕੀਤੀ ਜਾਵੇਗੀ |