ਅੰਮ੍ਰਿਤਸਰ : ਸੁਖਬੀਰ ਸਿੰਘ ਬਾਦਲ ਨੂੰ ਅੱਜ ਮੁੜ ਅਕਾਲੀ ਦਲ ਦਾ ਪ੍ਰਧਾਨ ਚੁਣ ਲਿਆ ਗਿਆ। ਪ੍ਰਧਾਨਗੀ ਦਾ ਤਾਜ ਸਜਦੇ ਹੀ ਪ੍ਰੈੱਸ ਕਾਨਫਰੰਸ ਨੂੰ ਸੰਬਧੋਨ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕੱਲ ਵਿਸਾਖੀ ਵਾਲੇ ਦਿਨ ਤਖਤ ਸ੍ਰੀ ਦਮਦਮਾ ਸਾਹਿਬ ਦੀ ਧਰਤੀ ਤੋਂ ਸ਼੍ਰੋਮਣੀ ਅਕਾਲੀ ਦਲ ਆਉਣ ਵਾਲੀਆਂ 2027 ਦੀਆਂ ਚੋਣਾਂ ਲਈ ਜੰਗ ਦਾ ਬਿਗਲ ਵਜਾਏਗਾ। ਸੁਖਬੀਰ ਬਾਦਲ ਨੇ ਸਮੂਹ ਵਰਕਰਾਂ ਨੂੰ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਹੋਣ ਵਾਲੀ ਰੈਲੀ ਵਿੱਚ ਸਵੇਰੇ 10 ਵਜੇ ਪਹੁੰਚਣ ‘ਤੇ ਅਪੀਲ ਕੀਤੀ। ਸੁਖਬੀਰ ਬਾਦਲ ਨੇ ਕਿਹਾ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਬਰਸੀ 25 ਅਪ੍ਰੈਲ ਨੂੰ ਮਨਾਈ ਜਾਵੇਗੀ। ਇਸ ਦਿਨ ਜਿੱਥੇ ਜਿਲ੍ਹਾ ਪੱਧਰੀ ਸਮਾਗਮ ਹੋਣਗੇ ਉਥੇ ਹੀ ਬਾਦਲ ਫਾਰਮ ਹਾਊਸ , ਹਰਿਆਣਾ , ਦਿੱਲੀ ਆਦਿ ਵਿੱਚ ਵੀ ਵੱਡੇ ਸਮਾਗਮ ਕੀਤੇ ਜਾਣਗੇ। ਉਨ੍ਹਾਂ ਵਰਕਰਾਂ ਨੂੰ ਇਨ੍ਹਾਂ ਸਮਾਗਮਾਂ ‘ਚ ਵੱਧ-ਚੜ੍ਹ ਕੇ ਪਹੁੰਚਣ ਦੀ ਅਪੀਲ ਕੀਤੀ I
ਅਕਾਲੀ ਦਲ ਵਿਸਾਖੀ ਵਾਲੇ ਦਿਨ ਵਜਾਏਗਾ 2027 ਦੀਆਂ ਚੋਣਾਂ ਲਈ ਜੰਗ ਦਾ ਬਿਗਲ, ਪ੍ਰਧਾਨ ਬਣਦਿਆਂ ਹੀ ਸੁਖਬੀਰ ਬਾਦਲ ਨੇ ਕੀਤਾ ਐਲਾਨ
