ਨਵੀਂ ਦਿੱਲੀ, 20 ਅਪ੍ਰੈਲ (ਬਿਊਰੋ)- ਖੇਤੀਬਾੜੀ ਡਰੋਨ ਅਪਣਾਉਣ ਨੂੰ ਤੇਜ਼ ਕਰਨ ਲਈ, ਕੇਂਦਰੀ ਖੇਤੀਬਾੜੀ ਮੰਤਰਾਲੇ ਨੇ ਡਰੋਨ ਦੀ ਵਰਤੋਂ ਲਈ 477 ਕੀਟਨਾਸ਼ਕਾਂ ਨੂੰ ਅੰਤਰਿਮ ਮਨਜ਼ੂਰੀ ਦੇ ਦਿੱਤੀ ਹੈ, ਡਰੋਨ ਫੈਡਰੇਸ਼ਨ ਆਫ਼ ਇੰਡੀਆ (ਡੀ.ਐਫ.ਆਈ.) ਨੇ ਮੰਗਲਵਾਰ ਨੂੰ ਇਹ ਬਿਆਨ ਦਿੱਤਾ |
ਇਸ ਤੋਂ ਪਹਿਲਾਂ ਹਰੇਕ ਕੀਟਨਾਸ਼ਕ ਨੂੰ ਕੇਂਦਰੀ ਕੀਟਨਾਸ਼ਕ ਬੋਰਡ ਅਤੇ ਰਜਿਸਟ੍ਰੇਸ਼ਨ ਕਮੇਟੀ ਤੋਂ ਮਨਜ਼ੂਰੀ ਲੈਣੀ ਪੈਂਦੀ ਸੀ ਜਿਸ ਵਿਚ 18-24 ਮਹੀਨੇ ਲੱਗਦੇ ਸਨ। ਇਨ੍ਹਾਂ 477 ਰਜਿਸਟਰਡ ਕੀਟਨਾਸ਼ਕਾਂ ਵਿਚ ਕੀਟਨਾਸ਼ਕ, ਉੱਲੀਨਾਸ਼ਕ, ਅਤੇ ਪੌਦ ਵਿਕਾਸ ਰੈਗੂਲੇਟਰ (ਪੀ.ਜੀ.ਆਰ.) ਸ਼ਾਮਿਲ ਹਨ, ਜੋ ਕਿ ਦੋ ਸਾਲਾਂ ਲਈ ਡਰੋਨ ਰਾਹੀਂ ਵਪਾਰਕ ਵਰਤੋਂ ਲਈ ਹਨ।