ਪੰਜਾਬ ਵਿੱਚ ਤਿੰਨ ਰੋਜ਼ਾ ਪਲਸ ਪੋਲੀਓ ਮੁਹਿੰਮ 27 ਫ਼ਰਵਰੀ ਤੋਂ

ਚੰਡੀਗੜ੍ਹ, 23 ਫਰਵਰੀ: ਤਿੰਨ ਰੋਜ਼ਾ ਪਲਸ ਪੋਲੀਓ ਮੁਹਿੰਮ-2022 ਦੇ ਸਬੰਧ ਚੰਡੀਗੜ੍ਹ ਵਿਖੇ ਵਿੱਚ ਸਟੇਟ ਟਾਸਕ ਫੋਰਸ ਦੀ ਅਹਿਮ ਮੀਟਿੰਗ ਪ੍ਰਮੁੱਖ ਸਕੱਤਰ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਰਾਜ ਕਮਲ ਚੌਧਰੀ ਦੀ ਪ੍ਰਧਾਨਗੀ ਹੇਠ ਆਨਲਾਈਨ ਮਾਧਿਅਮ ਰਾਹੀਂ ਹੋਈ।

ਇਸ ਮੀਟਿੰਗ ਵਿੱਚ ਐਮ.ਡੀ. ਐਨ.ਐਚ.ਐਮ. ਕੁਮਾਰ ਰਾਹੁਲ, ਐਮ.ਡੀ. ਪੀ.ਐਚ.ਐਸ.ਸੀ. ਭੁਪਿੰਦਰ ਸਿੰਘ, ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਡਾ. ਜੀ.ਬੀ. ਸਿੰਘ, ਡਾਇਰੈਕਟਰ ਸਿਹਤ ਸੇਵਾਵਾਂ(ਪ.ਭ.) ਡਾ. ਓ.ਪੀ. ਗੋਜਰਾ,ਅਸਿਸਟੈਂਟ ਡਾਇਰੈਕਟਰ ਡਾ. ਬਲਵਿੰਦਰ ਕੌਰ,ਵਿਸ਼ਵ ਸਿਹਤ ਸਗੰਠਨ ਤੋਂ ਡਾ. ਸ਼ਰੀਨਿਵਾਸਨ, ਡਾ. ਵਿਕਰਮ,ਪੰਜਾਬ ਰਾਜ ਦੇ ਸਿਵਲ ਸਰਜਨ,ਵੱਖ-ਵੱਖ ਵਿਭਾਗਾਂ ਦੇ ਨੁਮਾਇੰਦੇ ਸ਼ਾਮਲ ਹੋਏ।

ਪਲਸ ਪੋਲੀਓ ਮੁਹਿੰਮ ਬਾਰੇ ਅਹਿਮ ਜਾਣਕਾਰੀ ਦਿੰਦਿਆਂ ਪ੍ਰਮੁੱਖ ਸਕੱਤਰ ਸ੍ਰੀ ਚੌਧਰੀ ਨੇ ਦੱਸਿਆ ਕਿ ਸੂਬੇ ਦੇ ਵਿੱਚ ਇਹ ਮੁਹਿੰਮ ਆਉਣ ਵਾਲੀ 27 ਫਰਵਰੀ ਤੋਂ ਸ਼ੁਰੂ ਹੋ ਕੇ 1 ਮਾਰਚ ਨੂੰ ਮੁਕੰਮਲ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਸੂਬੇ ਭਰ ਦੇ ਵਿੱਚ ਸਿਹਤ ਕਰਮੀਆਂ ਵੱਲੋਂ 5 ਸਾਲ ਦੇ 31,08,660 ਨੋਨਿਹਾਲਾ ਨੂੰ ਪੋਲੀਓ ਰੋਕੂ ਬੂੰਦਾਂ ਪਿਲਾਈਆਂ ਜਾਣਗੀਆਂ।

ਉਨ੍ਹਾਂ ਦਸਿਆ ਕਿ ਸੂਬੇ ਭਰ ਦੇ ਵਿੱਚ ਮੁਹਿੰਮ ਦੇ ਪਹਿਲੇ ਦਿਨ 14,468 ਪੋਲੀਓ ਬੂਥ ਲਗਾ ਕੇ ਬੱਚਿਆਂ ਨੂੰ ਬੂੰਦਾਂ ਪਿਲਾਈਆਂ ਜਾਣਗੀਆਂ ਅਤੇ ਦੂਜੇ ਦਿਨ 26,741 ਟੀਮਾਂ ਵੱਲੋਂ ਘਰ ਘਰ ਜਾ ਕੇ ਬੱਚਿਆਂ ਨੂੰ ਬੂੰਦਾਂ ਪਿਲਾਉਣਗੀਆਂ। ਇਸਤੋਂ ਇਲਾਵਾ ਵਿੱਚ 848 ਮੋਬਾਇਲ ਟੀਮਾਂ ਅਤੇ 764 ਟਰਾਂਜ਼ਿਟ ਟੀਮਾਂ ਦਾ ਗਠਨ ਕੀਤਾ ਗਿਆ ਹੈ

Leave a Reply

Your email address will not be published. Required fields are marked *