ਚੰਡੀਗੜ੍ਹ, 29 ਜੂਨ (ਦਲਜੀਤ ਸਿੰਘ)- ਪੰਜਾਬ ਵਿਚ 10 ਜੁਲਾਈ ਤੱਕ ਕੋਰੋਨਾ ਪਾਬੰਦੀਆਂ ਵਧਾਈਆਂ ਗਈਆਂ ਹਨ । ਇਸ ਨਾਲ ਹੀ ਸ਼ਰਤਾਂ ਸਮੇਤ ਯੂਨੀਵਰਸਿਟੀਆਂ ਅਤੇ ਸਕਿੱਲ ਸੈਂਟਰ ਖੋਲ੍ਹਣ ਦੀ ਆਗਿਆ ਦਿੱਤੀ ਗਈ ਹੈ । ਬਾਰ, ਅਹਾਤਾ ਅਤੇ ਪੱਬ 50 ਫ਼ੀਸਦੀ ਦੀ ਸਮਰਥਾ ਨਾਲ ਖੋਲ੍ਹਣ ਦੀ ਅਨੁਮਤੀ ਦਿੱਤੀ ਗਈ ਹੈ ।
ਕੈਪਟਨ ਅਮਰਿੰਦਰ ਸਿੰਘ ਵਲੋਂ ਕੋਰੋਨਾ ਕਾਲ ਦੌਰਾਨ ਆਪਣੀਆਂ ਸੇਵਾਵਾਂ ਨਿਭਾਉਣ ਵਾਲੇ ਡਾਕਟਰਾਂ ਦਾ ਵੀ ਧੰਨਵਾਦ ਕੀਤਾ ਗਿਆ । ਇਸ ਦੇ ਨਾਲ ਹੀ ਕੋਵਿਡ ਵੈਕਸੀਨ ਦੀ ਕਮੀ ਨੂੰ ਦੇਖਦੇ ਹੋਏ ਕੇਂਦਰ ਤੋਂ ਹੋਰ ਵੈਕਸੀਨ ਦੀ ਮੰਗ ਕੀਤੀ ਗਈ ਹੈ ।