ਸ੍ਰੀਨਗਰ, 17 ਅਗਸਤ – ਜੰਮੂ ਕਸ਼ਮੀਰ ਦੇ ਸ਼ੋਪੀਆ ‘ਚ ਸੁਰੱਖਿਆ ਬਲਾਂ ਦੀ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ ਦੌਰਾਨ ਅੱਤਵਾਦੀਆਂ ਨੇ ਸਰਚ ਪਾਰਟੀ ਉੱਪਰ ਗ੍ਰਨੇਡ ਹਮਲਾ ਕਰ ਦਿੱਤਾ। ਸਰਚ ਪਾਰਟੀ ਨੇ ਵੀ ਜਵਾਬੀ ਕਾਰਵਾਈ ਕੀਤੀ ਤਾਂ ਹਨੇਰੇ ਦਾ ਫ਼ਾਇਦਾ ਉਠਾ ਕੇ ਅੱਤਵਾਦੀ ਉੱਥੋਂ ਫ਼ਰਾਰ ਹੋ ਗਏ। ਬਹਰਹਾਲ ਸੁਰੱਖਿਆ ਬਲਾਂ ਨੇ ਇਕ ਘਰ ਵਿਚ ਅੱਤਵਾਦੀ ਠਿਕਾਣੇ ਦਾ ਪਰਦਾਫਾਸ਼ ਕਰਦੇ ਹੋਏ ਹਥਿਆਰ ਅਤੇ ਗੋਲਾ ਬਾਰੂਦ ਬਰਾਮਦ ਕੀਤਾ ਹੈ।
ਅੱਤਵਾਦੀਆਂ ਨੇ ਸਰਚ ਪਾਰਟੀ ਉੱਪਰ ਗ੍ਰਨੇਡ ਹਮਲਾ ਕੀਤਾ
