ਫਰੀਦਕੋਟ : ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵੱਲੋਂ ਖਨੌਰੀ ਅਤੇ ਸ਼ੰਭੂ ਬਾਰਡਰ ‘ਤੇ ਚੱਲ ਰਹੇ ਮੋਰਚੇ ਨੂੰ ਸਰਕਾਰ ਵੱਲੋਂ ਖਤਮ ਕਰਨ ਮਗਰੋਂ ਯੂਨੀਅਨ ਨੇ ਵੀਰਵਾਰ ਨੂੰ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਡੱਲੇਵਾਲ ‘ਚ ਕਿਸਾਨ ਮਹਾਪੰਚਾਇਤ ਦਾ ਪ੍ਰਬੰਧ ਕੀਤਾ। ਇਸ ਦੌਰਾਨ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਵੀ ਪਹੁੰਚੇ।
ਜ਼ਿਕਰਯੋਗ ਹੈ ਕਿ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵੱਲੋਂ ਸੂਬੇ ਭਰ ਵਿਚ ਕਿਸਾਨ ਮਹਾਪੰਚਾਇਤਾਂ ਕਰਨ ਦੀ ਐਲਾਨ ਕੀਤਾ ਗਿਆ ਹੈ ਜਿਸਦੀ ਸ਼ੁਰੂਆਤ ਵੀਰਵਾਰ ਨੂੰ ਜਗਜੀਤ ਸਿੰਘ ਡੱਲੇਵਾਲ ਦੇ ਪਿੰਡ ਡੱਲੇਵਾਲ ‘ਚ ਕਿਸਾਨ ਮਹਾਪੰਚਾਇਤ ਕਰ ਕੇ ਕੀਤੀ ਗਈ। ਇਸ ਦੌਰਾਨ ਜ਼ਿਲ੍ਹੇ ਭਰ ਤੋਂ ਲਗਪਗ ਛੇ ਹਜ਼ਾਰ ਕਿਸਾਨ ਪਹੁੰਚੇ ਸਨ। ਇਸ ਦੌਰਾਨ ਬੇਹੜ ਸਿੰਘ ਰੂਪਈਆਂਵਾਲਾ, ਤੇਜਾ ਸਿੰਘ, ਇੰਦਰਜੀਤ ਸਿੰਘ ਘਣੀਆ, ਨੈਬ ਸਿੰਘ ਸਮੇਤ ਵੱਖ-ਵੱਖ ਨੇਤਾਵਾਂ ਨੇ ਵੀ ਸੰਬੋਧਨ ਕੀਤਾ। ਇਸ ਦੌਰਾਨ ਕੀਰਤਨ ਉਪਰੰਤ ਜਗਜੀਤ ਸਿੰਘ ਡੱਲੇਵਾਲ ਦੇ ਚੰਗੇ ਸਿਹਤ ਲਈ ਅਰਦਾਸ ਵੀ ਕੀਤੀ ਗਈ। ਦੂਜੇ ਪਾਸੇ ਪੁਲਿਸ ਦੁਆਰਾ ਸੁਰੱਖਿਆ ਦੇ ਯੋਗ ਪ੍ਰਬੰਧ ਕੀਤੇ ਗਏ ਸਨ।