ਫਗਵਾੜਾ/ਇਯਾਲੀ/ਥਰੀਕੇ, 25 ਜਨਵਰੀ (ਬਿਊਰੋ)- 25 ਜਨਵਰੀ (ਮਨਜੀਤ ਸਿੰਘ ਥਰੀਕੇ,ਤਰਨਜੀਤ ਸਿੰਘ ਕਿੰਨੜਾ)- ਉੱਘੇ ਪੰਜਾਬੀ ਗੀਤਕਾਰ ਦੇਵ ਥਰੀਕਿਆਂ ਵਾਲੇ ਦਾ ਅੱਜ ਤੜਕੇ 2:30 ਵਜੇ ਦਿਹਾਂਤ ਹੋ ਗਿਆ। ਉਹ 83 ਵਰ੍ਹਿਆਂ ਦੇ ਸਨ। ਉਨ੍ਹਾਂ ਦਾ ਸਸਕਾਰ ਅੱਜ ਪਿੰਡ ਥਰੀਕੇ ਦਾ ਸ਼ਮਸ਼ਾਨ ਘਾਟ ਵਿਖੇ ਬਾਅਦ ਦੁਪਹਿਰ 2 ਵਜੇ ਕੀਤਾ ਜਾਵੇਗਾ। ਉਨ੍ਹਾਂ ਦੀ ਕਲਮ ਨੂੰ ਰਹਿੰਦੀ ਦੁਨੀਆ ਤੱਕ ਯਾਦ ਰੱਖਿਆ ਜਾਵੇਗਾ। ”ਮਾਂ ਹੁੰਦੀ ਐ ਮਾਂ ਓ ਦੁਨੀਆ ਵਾਲ਼ਿਓਂ”….ਕਮਾਲ ਦੇ ਲਿਖਾਰੀ ਸਨ।
ਉੱਘੇ ਪੰਜਾਬੀ ਗੀਤਕਾਰ ਦੇਵ ਥਰੀਕਿਆਂ ਵਾਲੇ ਨਹੀਂ ਰਹੇ, ਅੰਤਿਮ ਸੰਸਕਾਰ ਪਿੰਡ ਥਰੀਕੇ ਵਿਖੇ ਦੁਪਹਿਰ 2 ਵਜੇ ਕੀਤਾ ਜਾਵੇਗਾ
