ਸੰਯੁਕਤ ਸਮਾਜ ਮੋਰਚਾ ਤੇ ਗੁਰਨਾਮ ਚੜੂਨੀ ਵਿਚਾਲੇ ਸਮਝੋਤਾ, ਚੜੂਨੀ ਨੂੰ 10 ਸੀਟਾਂ ਮਿਲੀਆਂ

chudni/nawanpunjab.com

ਲੁਧਿਆਣਾ, 17 ਜਨਵਰੀ (ਬਿਊਰੋ)- ਪੰਜਾਬ ‘ਚ ਚੋਣਾਂ ਦਾ ਐਲਾਨ ਹੋ ਚੁੱਕਾ ਹੈ।ਪੰਜਾਬ ‘ਚ ਹੁਣ ਚੋਣਾਂ 14 ਫਰਵਰੀ ਦੀ ਥਾਂ 20 ਫਰਵਰੀ ਨੂੰ ਹੋਣਗੀਆਂ।ਇਸ ਵਾਰ ਪੰਜਾਬ ਦੀ ਸਿਆਸਤ ‘ਚ ਕਿਸਾਨ ਵੀ ਵੱਡਾ ਰੋਲ ਅਦਾ ਕਰਨਗੇ।ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਮਗਰੋਂ ਪੰਜਾਬ ਦੀਆਂ ਕਈ ਕਿਸਾਨ ਜਥੇਬੰਦੀਆਂ ਨੇ ਮਿਲਕੇ ਸੰਯੁਕਤ ਸਮਾਜ ਮੋਰਚੇ ਪਾਰਟੀ ਬਣਾਈ ਹੈ। ਅੱਜ ਹਰਿਆਣਾ ਤੋਂ ਕਿਸਾਨ ਲੀਡਰ ਗੁਰਨਾਮ ਚੜੂਨੀ ਦੀ ਪਾਰਟੀ ਨਾਲ ਸੰਯੁਕਤ ਸਮਾਜ ਮੋਰਚੇ ਨੇ ਸਮਝੌਤਾ ਕਰ ਲਿਆ ਹੈ।ਗੁਰਨਾਮ ਚੜੂਨੀ ਨੂੰ 10 ਸੀਟਾਂ ਦਿੱਤੀਆਂ ਗਈਆਂ ਹਨ।ਇਸਦੇ ਨਾਲ ਹੀ ਸੰਯੁਕਤ ਸਮਾਜ ਮੋਰਚੇ ਨੇ ਆਪਣੇ 20 ਨਵੇਂ ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਹੈ।ਇਸ ਦੌਰਾਨ ਨੌਜਵਾਨਾਂ ਨੂੰ ਤਰਜੀਹ ਦਿੱਤੀ ਗਈ ਹੈ। ਫਿਰੋਜ਼ਪੁਰ ਸ਼ਹਿਰੀ ਤੋਂ ਲਖਵਿੰਦਰ ਸਿੰਘ, ਨਵਾਂਸ਼ਹਿਰ ਤੋਂ ਕੁਲਦੀਪ ਸਿੰਘ, ਬਟਾਲਾ ਤੋਂ ਬਲਵਿੰਦਰ ਰਾਜੂ, ਲੁਧਿਆਣਾ ਪੱਛਮੀ ਤੋਂ ਤਰੁਣ ਜੈਨ ਬਾਵਾ, ਆਤਮ ਨਗਰ ਤੋਂ ਹਰਕੀਰਤ ਰਾਣਾ, ਗਿੱਦੜਬਾਹਾ ਤੋਂ ਗੁਰਪ੍ਰੀਤ ਸਿੰਘ, ਇਸੇ ਤਰ੍ਹਾਂ ਮਲੋਟ ਤੋਂ ਸੁਖਵਿੰਦਰ ਕੁਮਾਰ, ਸ੍ਰੀ ਮੁਕਤਸਰ ਸਾਹਿਬ ਤੋਂ ਅਨਰੂਪ ਕੌਰ, ਇਸ ਤੋਂ ਇਲਾਵਾ ਪਾਇਲ ਤੋਂ ਸਿਮਰਦੀਪ, ਸਨੌਰ ਤੋਂ ਬੂਟਾ ਸਿੰਘ, ਸ਼ਾਦੀਪੁਰ ਭੁੱਚੋ ਮੰਡੀ ਬਾਬਾ ਚਮਕੌਰ ਸਿੰਘ, ਧੂਰੀ ਹਲਕੇ ਤੋਂ ਸਰਬਜੀਤ ਸਿੰਘ, ਫਿਰੋਜ਼ਪੁਰ ਦਿਹਾਤੀ ਤੋ ਮੌੜਾਂ ਸਿੰਘ, ਰਾਜਾਸਾਂਸੀ ਤੋਂ ਸਤਨਾਮ ਸਿੰਘ, ਜਲਾਲਾਬਾਦ ਤੋਂ ਸੁਰਿੰਦਰ ਸਿੰਘ, ਸੁਨਾਮ ਤੋਂ ਡਾ. ਅਮਰਜੀਤ ਸਿੰਘ, ਭਦੌੜ ਤੋਂ ਭਗਵੰਤ ਸਮਾਉ, ਬਰਨਾਲਾ ਤੋਂ ਅਭੀਕਰਨ ਸਿੰਘ, ਮਾਨਸਾ ਤੋਂ ਗੁਰਨਾਮ ਸਿੰਘ ਭੀਖੀ, ਸਰਦੂਲਗੜ੍ਹ ਤੋਂ ਛੋਟਾ ਸਿੰਘ ਮੀਆਂ ਨੂੰ ਆਪਣਾ ਉਮੀਦਵਾਰ ਐਲਾਨਿਆ ਗਿਆ ਹੈ।

ਇਸ ਤੋਂ ਇਲਾਵਾ ਕਿਸਾਨ ਜਥੇਬੰਦੀਆਂ ਵੱਲੋਂ ਚੜੂਨੀ ਨਾਲ ਜਿਨ੍ਹਾਂ ਹਲਕਿਆਂ ਤੇ ਸੀਟਾਂ ਦਾ ਸਮਝੌਤਾ ਕੀਤਾ ਗਿਆ ਹੈ ਉਨ੍ਹਾਂ ਵਿੱਚ ਵਿਧਾਨ ਸਭਾ ਹਲਕਾ ਸਮਾਣਾ, ਅਜਨਾਲਾ, ਨਾਭਾ, ਸ੍ਰੀ ਫਤਿਹਗਡ਼੍ਹ ਸਾਹਿਬ, ਸੰਗਰੂਰ, ਦਾਖਾ, ਦਿੜ੍ਹਬਾ, ਭੁਲੱਥ, ਗੁਰਦਾਸਪੁਰ ਅਤੇ ਸ਼ਾਹਕੋਟ ਸ਼ਾਮਿਲ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਹਲਕਿਆਂ ਤੇ ਗੁਰਨਾਮ ਚੜੂਨੀ ਦੀ ਪਾਰਟੀ ਆਪਣੇ ਉਮੀਦਵਾਰ ਖੜ੍ਹੇ ਕਰੇਗੀ।ਪਰ ਸੰਯੁਕਤ ਸਮਾਜ ਮੋਰਚਾ ਇਨ੍ਹਾਂ ਸੀਟਾਂ ਤੇ ਗੁਰਨਾਮ ਸਿੰਘ ਨੂੰ ਆਪਣਾ ਸਮਰਥਨ ਦੇਵੇਗਾ ਜਦੋਂ ਕਿ ਬਾਕੀ ਸੀਟਾਂ ਤੇ ਗੁਰਨਾਮ ਸਿੰਘ ਉਨ੍ਹਾਂ ਨੂੰ ਸਮਰਥਨ ਦੇਣਗੇ।

Leave a Reply

Your email address will not be published. Required fields are marked *