ਜੰਮੂ- ਸੁਰੱਖਿਆ ਫ਼ੋਰਸਾਂ ਨੇ ਬੁੱਧਵਾਰ ਨੂੰ ਜੰਮੂ-ਕਸ਼ਮੀਰ ਦੇ ਪੁੰਛ ਜ਼ਿਲ੍ਹੇ ਦੇ ਸੁਰਨਕੋਟ ਇਲਾਕੇ ‘ਚ ਇਕ ਅੱਤਵਾਦੀ ਟਿਕਾਣੇ ਦਾ ਪਰਦਾਫਾਸ਼ ਕੀਤਾ। ਰੱਖਿਆ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਪੁੰਛ ਜ਼ਿਲ੍ਹੇ ਦੇ ਸੁਰਨਕੋਟ ‘ਚ ਨਬਾਨਾ ਪਿੰਡ ਦੇ ਉੱਪਰੀ ਇਲਾਕੇ ‘ਚ ਯੁੱਧ ਵਰਗੀ ਸਮੱਗਰੀ ਦਾ ਜ਼ਖ਼ੀਰਾ ਹੋਣ ਦੀ ਖੁਫ਼ੀਆ ਸੂਚਨਾ ਦੇ ਆਧਾਰ ‘ਤੇ ਭਾਰਤੀ ਫ਼ੌਜ ਅਤੇ ਪੁਲਸ ਵਲੋਂ ਇਕ ਮੁਹਿੰਮ ਸ਼ੁਰੂ ਕੀਤੀ ਗਈ ਸੀ।
ਜੰਮੂ ਕਸ਼ਮੀਰ : ਪੁੰਛ ‘ਚ ਅੱਤਵਾਦੀ ਟਿਕਾਣੇ ਦਾ ਪਰਦਾਫ਼ਾਸ਼, ਯੁੱਧ ਵਰਗੀ ਸਮੱਗਰੀ ਦਾ ਜ਼ਖ਼ੀਰਾ ਬਰਾਮਦ
