ਲੁਧਿਆਣਾ ਜਿਲ੍ਹੇ ਦੇ ਕਸਬਾ ਮੁਲਾਂਪੁਰ ਦਾਖਾ ਦੀ ਸਪੁੱਤਰੀ ਅਤੇ ਜਲੰਧਰ ਦੀ ਨੂੰਹ ਬੀਬੀ ਗੁਰਜੀਤ ਸੋਂਧੂ ਨੇ ਆਸਟਰੇਲੀਆ ਵਿਚ ਖੇਤੀਬਾੜੀ ਉਦਮੀ ਦੇ ਤੌਰ ਤੇ ਸਫਲ ਹੋ ਕੇ ਪਰਵਾਸੀ ਪੰਜਾਬੀਆਂ ਲਈ ਮਾਰਗ ਦਰਸ਼ਨ ਕੀਤਾ ਹੈ। ਇਕ ਇਸਤਰੀ ਹੋ ਕੇ ਇਸ ਸਮੇਂ ਉਹ ਮੈਲਬਾਰਨ ਤੋਂ ਚਾਰ ਸੌ ਮੀਲ ਦੂਰ 5500 ਏਕੜ ਦੇ ਖੇਤੀਬਾੜੀ ਫਾਰਮ ਵਿਚ ਕਨੋਲਾ, ਕਣਕ ਅਤੇ ਜੌਂਆਂ ਦੀ ਕਾਸ਼ਤ ਕਰ ਰਹੀ ਹੈ। ਇਸ ਤੋਂ ਇਲਾਵਾ ਪਸ਼ੂਆਂ ਅਤੇ ਭੇਡਾਂ ਦਾ ਕਾਰੋਬਾਰ ਵੀ ਵੱਡੇ ਪੱਧਰ ਤੇ ਕਰ ਰਹੀ ਹੈ। ਖੇਤੀਬਾੜੀ ਨੂੰ ਆਮ ਤੌਰ ਤੇ ਮਰਦ ਪ੍ਰਧਾਨ ਕਿੱਤਾ ਕਿਹਾ ਜਾਂਦਾ ਹੈ ਪ੍ਰੰਤੂ ਗੁਰਜੀਤ ਸੋਂਧੂ ਨੇ ਆਪਣੀ ਕਾਰਜ਼ਕੁਸ਼ਲਤਾ ਨਾਲ ਇਸ ਖੇਤਰ ਵਿਚ ਵੀ ਨਾਮਣਾ ਖੱਟਕੇ ਆਪਣਾ ਨਾਮ ਪੈਦਾ ਕੀਤਾ ਹੈ। ਗੁਰਜੀਤ ਸੋਂਧੂ ਦੀ ਸਫ਼ਲਤਾ ਤੋਂ ਸਾਫ ਹੁੰਦਾ ਹੈ ਕਿ ਔਰਤਾਂ ਮਰਦਾਂ ਨਾਲੋਂ ਕਿਸੇ ਪੱਖ ਤੋਂ ਵੀ ਘੱਟ ਨਹੀਂ ਹਨ। ਹੌਸਲਾ, ਦਿ੍ਰੜ੍ਹਤਾ ਅਤੇ ਲਗਨ ਹੋਵੇ ਤਾਂ ਹਰ ਇਨਸਾਨ ਮਿਥੇ ਨਿਸ਼ਾਨੇ ਤੇ ਪਹੁੰਚ ਸਕਦਾ ਹੈ ਪ੍ਰੰਤੂ ਉਸਨੂੰ ਆਪਣਾ ਨਿਸ਼ਾਨਾ ਨਿਸਚਤ ਕਰਨਾ ਹੋਵੇਗਾ। ਜੇਕਰ ਇਸਤਰੀਆਂ ਪੁਲਾੜ ਵਿਚ ਪਹੁੰਚਕੇ ਨਾਮਣਾ ਖੱਟ ਸਕਦੀਆਂ ਹਨ ਤਾਂ ਜ਼ਮੀਨ ਤੇ ਵੀ ਆਪਣੀ ਕਾਬਲੀਅਤ ਦਾ ਸਿੱਕਾ ਜਮਾ੍ ਸਕਦੀਆਂ ਹਨ। ਇਸਦੀ ਮਿਸਾਲ ਆਪਣੀ ਮਾਤ ਭੂਮੀ ਤੋਂ ਹਜ਼ਾਰਾਂ ਮੀਲ ਦੂਰ ਪਰਵਾਸ ਵਿਚ ਜਾ ਕੇ ਜਿਥੇ ਵਾਤਾਵਰਨ ਅਤੇ ਹਾਲਾਤ ਵੀ ਪੰਜਾਬ ਨਾਲੋਂ ਵੱਖਰੇ ਹਨ। ਉਥੇ ਗੁਰਜੀਤ ਸੋਂਧੂ ਨੇ ਆਪਣੀ ਯੋਗਤਾ ਦਾ ਝੰਡਾ ਗੋਰਿਆਂ ਵਿਚ ਗੱਡ ਦਿੱਤਾ ਹੈ। ਇਸਤਰੀ ਨੂੰ ਸੈਕੰਡ ਸੈਕਸ ਕਹਿਕੇ ਉਸਦੀ ਨਿਪੁੰਨਤਾ ਤੇ ਸਵਾਲੀਆ ਨਿਸ਼ਾਨ ਲਗਾਉਣ ਵਾਲਿਆਂ ਨੂੰ ਸੋਚਣਾ ਪਵੇਗਾ ਕਿ ਉਹ ਗੁਰਜੀਤ ਸੋਂਧੂ ਨੂੰ ਸੈਕੰਡ ਸੈਕਸ ਕਿਸ ਆਧਾਰ ਤੇ ਕਹਿਣਗੇ। ਇਹ ਮਰਦ ਪ੍ਰਧਾਨ ਸਮਾਜ ਦੀ ਮਾਨਸਿਕਤਾ ਨੂੰ ਦਰਸਾਉਂਦਾ ਹੈ, ਜੋ ਇਸਤਰੀ ਨੂੰ ਆਪਣੀ ਧੌਂਸ ਹੇਠ ਹੀ ਰੱਖਣਾ ਚਾਹੁੰਦਾ ਹੈ। ਪ੍ਰਵਾਸ ਵਿਚ ਜਾ ਕੇ ਪ੍ਰਵਾਸ ਦੀ ਜ਼ਿੰਦਗੀ ਨੂੰ ਜਦੋਜਹਿਦ ਅਤੇ ਬਹੁਤ ਹੀ ਔਖੀ ਕਹਿਣ ਵਾਲਿਆਂ ਨੂੰ ਗੁਰਜੀਤ ਸੋਂਧੂ ਨੂੰ ਆਪਣਾ ਰੋਲ ਮਾਡਲ ਬਣਾਉਣਾ ਚਾਹੀਦਾ ਹੈ। ਖਾਸ ਤੌਰ ਤੇ ਨੌਜਵਾਨ ਲੜਕੀਆਂ ਨੂੰ ਗੁਰਜੀਤ ਸੋਂਧੂ ਦੀ ਜ਼ਿੰਦਗੀ ਦੀ ਜਦੋਜਹਿਦ ਤੋਂ ਕੁਝ ਸਿਖਣਾ ਬਣਦਾ ਹੈ।
ਪਰਿਵਾਰਿਕ ਪਿਛੋਕੜ
ਗੁਰਜੀਤ ਕੌਰ ਸੋਂਧੂ (ਸੰਧੂ) ਦਾ ਜਨਮ ਆਪਣੇ ਨਾਨਕੇ ਪਿੰਡ ਬੋਹਨਾ ਨੇੜੇ ਮੋਗਾ ਵਿਖੇ 1959 ਵਿਚ ਪਿਤਾ ਗੁਰਚਰਨ ਸਿੰਘ ਸੇਖ਼ੋਂ ਅਤੇ ਮਾਤਾ ਸੁਰਜੀਤ ਕੌਰ ਦੀ ਕੁੱਖੋਂ ਹੋਇਆ ਸੀ। ਗੁਰਜੀਤ ਕੌਰ ਨੇ ਆਪਣੀ ਦਸਵੀਂ ਤੱਕ ਦੀ ਪੜ੍ਹਾਈ ਆਪਣੇ ਪਿੰਡ ਦਾਖਾ ਤੋਂ ਹੀ ਪ੍ਰਾਪਤ ਕੀਤੀ। ਪੜ੍ਹਾਈ ਵਿਚ ਸ਼ੁਰੂ ਤੋਂ ਹੀ ਉਹ ਹੁਸ਼ਿਆਰ ਸਨ। ਉਨ੍ਹਾਂ ਨੇ ਉਚ ਵਿਦਿਆ ਸਿਧਵਾਂ ਕਾਲਜ ਤੋਂ ਪ੍ਰਾਪਤ ਕੀਤੀ। ਅਜੇ ਪੜ੍ਹਾਈ ਚਲ ਰਹੀ ਸੀ ਕਿ ਉਨ੍ਹਾਂ ਦੀ ਮੰਗਣੀ ਹੋ ਗਈ।
ਸ਼ਗਨਾ ਦੀ ਮਹਿੰਦੀ
ਗੁਰਜੀਤ ਕੌਰ ਦਾ ਵਿਆਹ ਜਲੰਧਰ ਦੇ ਇਕ ਉਦਮੀ ਦੇ ਲੜਕੇ ਅਵਤਾਰ ਸਿੰਘ ਤਾਰੀ ਨਾਲ ਮਹਿਜ਼ 17 ਸਾਲ ਦੀ ਅਲ੍ਹੜ੍ਹ ਉਮਰ ਵਿੱਚ ਹੋ ਗਿਆ। ਮੁਲਾਂਪੁਰ ਦਾਖ਼ਾ ਦੇ ਸੇਖ਼ੋਂ ਪਰਿਵਾਰ ਦੀ ਹੋਣਹਾਰ ਧੀ ਗੁਰਜੀਤ ਕੌਰ ਅਲ੍ਹੜ੍ਹ ਉਮਰ ਵਿਚ ਵਿਆਹੇ ਜਾਣ ਤੋਂ ਤੁਰੰਤ ਬਾਅਦ 1976 ਵਿਚ ਆਪਣੇ ਪਤੀ ਅਵਤਾਰ ਸਿੰਘ ਤਾਰੀ ਨਾਲ ਆਸਟਰੇਲੀਆ ਚਲੇ ਗਏ ਸਨ। ਅਜੇ ਉਨ੍ਹਾਂ ਨੇ ਆਪਣੇ ਵਿਆਹ ਦੇ ਚਾਅ ਵੀ ਪੂਰੇ ਨਹੀਂ ਕੀਤੇ ਸਨ। ਹੱਥਾਂ ਤੇ ਸ਼ਗਨਾ ਦੀ ਮਹਿੰਦੀ, ਨਹੁੰਆਂ ‘ਤੇ ਨਹੁੰ ਪਾਲਿਸ਼ ਅਤੇ ਸੈਂਟ ਦੀ ਸੁਗੰਧ ਆ ਰਹੀ ਸੀ, ਜਦੋਂ ਉਨ੍ਹਾਂ ਨੂੰ ਉਨ੍ਹਾਂ ਦੇ ਪਤੀ ਅਵਤਾਰ ਸਿੰਘ ਤਾਰੀ ਦੇ ਨਾਲ ਜਲੰਧਰ ਫਾਰਮ ਵਿਚ ਭੇਡਾਂ ਦੇ ਵਾੜੇ ਦਾ ਕਾਰੋਬਾਰ ਕਰਨ ਦਾ ਸਬੱਬ ਬਣਿਆਂ। ਨਵੀਂ ਵਿਆਹੀ ਲੜਕੀ ਦੇ ਮਹਿੰਦੀ ਵਾਲੇ ਹੱਥਾਂ ਨੂੰ ਭੇਡਾਂ ਦੇ ਵਾੜੇ ਅਤੇ ਖੇਤੀਬਾੜੀ ਦੇ ਕੰਮ ਕਰਨ ਨੂੰ ਕੋਈ ਮੁਸ਼ਕਲ ਨਹੀਂ ਹੋਈ। ਉਨ੍ਹਾਂ ਨੇ ਆਪਣਾ ਹੌਸਲਾ ਨਹੀਂ ਛੱਡਿਆ, ਭਾਵੇਂ ਉਨ੍ਹਾਂ ਦੇ ਮਨ ਵਿਚ ਨਵੀਂਆਂ ਵਿਆਹੀਆਂ ਲੜਕੀਆਂ ਦੀ ਤਰ੍ਹਾਂ ਰੰਗ ਬਰੰਗੇ ਪਹਿਰਾਵੇ ਅਤੇ ਆਪਣੇ ਪਤੀ ਨਾਲ ਸੈਰ ਸਪਾਟਾ ਕਰਨ ਦੇ ਚਾਅ ਉਸਲਵੱਟੇ ਲੈ ਰਹੇ ਸਨ
ਵੰਗਾਰ ਸਵੀਕਾਰ
ਗੁਰਜੀਤ ਕੌਰ ਸੋਂਧੂ ਨੇ ਆਸਟਰੇਲੀਆ ਜਾ ਕੇ ਦਿ੍ਰੜ੍ਹਤਾ ਅਤੇ ਮਿਹਨਤ ਨਾਲ ਆਪਣਾ ਨਾਮ ਕਮਾਇਆ ਅਤੇ ਇਕ ਉਦਮੀ ਦੇ ਤੌਰ ਤੇ ਸਥਾਪਤ ਹੋ ਗਏ ਹਨ। ਬੀਬੀ ਗੁਰਜੀਤ ਕੌਰ ਸੋਂਧੂ ਨੇ ਆਸਟਰੇਲੀਆ ਵਿਚ ਖੇਤੀਬਾੜੀ ਉਦਮੀ ਦੇ ਤੌਰ ਤੇ ਸਫਲ ਹੋ ਕੇ ਸੇਖ਼ੋਂ ਪਰਿਵਾਰ ਦਾ ਮਾਣ ਵਧਾਇਆ ਹੈ ਅਤੇ ਇਕ ਇਸਤਰੀ ਹੋ ਕੇ ਇਸ ਸਮੇਂ ਉਹ ਮੈਲਬਾਰਨ ਤੋਂ ਚਾਰ ਸੌ ਮੀਲ ਦੂਰ ਪੱਛਵੀਂ ਵਿਕਟੋਰੀਆ ਵਿਚ 5500 ਏਕੜ ਦੇ ਖੇਤੀਬਾੜੀ ਫਾਰਮ ਵਿਚ ਕਨੋਲਾ, ਕਣਕ ਅਤੇ ਜੌਂਆਂ ਦੀ ਕਾਸ਼ਤ ਕਰ ਰਹੇ ਹਨ। ਇਸ ਤੋਂ ਇਲਾਵਾ ਪਸ਼ੂਆਂ ਅਤੇ ਭੇਡਾਂ ਦਾ ਕਾਰੋਬਾਰ ਵੀ ਵੱਡੇ ਪੱਧਰ ਤੇ ਕਰ ਰਹੇ ਹਨ। ਖੇਤੀਬਾੜੀ ਨੂੰ ਆਮ ਤੌਰ ਤੇ ਮਰਦ ਪ੍ਰਧਾਨ ਕਿੱਤਾ ਕਿਹਾ ਜਾਂਦਾ ਹੈ ਪ੍ਰੰਤੂ ਗੁਰਜੀਤ ਕੌਰ ਸੋਂਧੂ ਨੇ ਆਪਣੀ ਕਾਰਜ਼ਕੁਸ਼ਲਤਾ ਨਾਲ ਇਸ ਖੇਤਰ ਵਿਚ ਵੀ ਨਾਮਣਾ ਖੱਟਕੇ ਆਪਣਾ ਨਾਮ ਪੈਦਾ ਕੀਤਾ ਹੈ। ਉਹ ਖੇਤੀਬਾੜੀ ਨਾਲ ਸੰਬੰਧਤ ਸਾਰੇ ਔਜਾਰਾਂ ਅਤੇ ਸੰਦਾਂ ਦੀ ਵਰਤੋਂ
ਆਸਟਰੇਲੀਆ ਵਿੱਚ ਸਫ਼ਲਤਾ ਦੇ ਝੰਡੇ ਗੱਡਣ ਵਾਲੀ ਗੁਰਜੀਤ ਕੌਰ ਸੋਂਧੂ (ਸੰਧੂ )
