ਚੰਡੀਗੜ੍ਹ : ਭਾਰਤੀ ਮਹਿਲਾ ਕ੍ਰਿਕਟ ਟੀਮ (Women’s Cricket World Cup) ਨੇ ਵਨਡੇ ਸੀਰੀਜ਼ ‘ਚ ਦੱਖਣੀ ਅਫਰੀਕਾ ਨੂੰ ਹਰਾ ਕੇ ਦੇਸ਼ ਦਾ ਮਾਣ ਵਧਾਉਣ ਦੇ ਨਾਲ-ਨਾਲ ਪੰਜਾਬ ਦਾ ਵੀ ਨਾਮ ਚਮਕਾਇਆ। ਨਵੀਂ ਮੁੰਬਈ ਦੇ ਡੀਵਾਈ ਪਾਟਿਲ ਸਟੇਡੀਅਮ ‘ਚ ਦੱਖਣੀ ਅਫਰੀਕਾ ਨੂੰ 52 ਦੌੜਾਂ ਨਾਲ ਹਰਾ ਕੇ ਹਰਮਨਪ੍ਰੀਤ ਬ੍ਰਿਗੇਡ ਨੇ ਪਹਿਲੀ ਵਾਰ ਮਹਿਲਾ ਵਨਡੇ ਵਿਸ਼ਵ ਕੱਪ ਜਿੱਤਿਆ। ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਯਾਨੀ ਮੰਗਲਵਾਰ ਨੂੰ ਵੀਡੀਓ ਕਾਲ ਰਾਹੀਂ ਵਿਸ਼ਵ ਚੈਂਪੀਅਨ ਬਣੀਆਂ ਪੰਜਾਬ ਦੀਆਂ ਧੀਆਂ ਹਰਮਨਪ੍ਰੀਤ ਕੌਰ, ਹਰਲੀਨ ਦਿਓਲ ਤੇ ਅਮਨਜੋਤ ਕੌਰ ਨੂੰ ਵਧਾਈ ਦਿੱਤੀ ਤੇ ਉਨ੍ਹਾਂ ਦਾ ਉਤਸ਼ਾਹ ਵਧਾਇਆ। ਵੀਡੀਓ ਕਾਲ ‘ਤੇ ਤਿੰਨਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਤੁਸੀਂ ਪੰਜਾਬ ਦੀਆਂ ਸ਼ੇਰਨੀਆਂ ਹੋ ਤੇ ਪੰਜਾਬ ਦੀਆਂ ਲੱਖਾਂ ਧੀਆਂ ਵਾਸਤੇ ਪ੍ਰੇਰਣਾਸਰੋਤ ਹੋ। ਤੁਸੀਂ ਵਰਲਡ ਕੱਪ ਜਿੱਤ ਕੇ ਪੂਰੀ ਦੁਨੀਆ ਨੂੰ ਜਿੱਤ ਲਿਆ। ਮੈਂ ਸਪੋਰਟਸ ਲਵਰ ਵੀ ਹਾਂ ਤੇ ਮੈਂ ਇਕ-ਇਕ ਬਾਲ ਦੇਖੀ। ਤੁਸੀਂ ਇਤਿਹਾਸ ਰਚ ਦਿੱਤਾ।
‘ਸਾਨੂੰ ਪੰਜਾਬ ਦੀਆਂ ਸ਼ੇਰਨੀਆਂ ‘ਤੇ ਮਾਣ ਹੈ…’, CM Mann ਨੇ ਵਿਸ਼ਵ ਚੈਂਪੀਅਨਜ਼ ਧੀਆਂ ਨੂੰ ਵੀਡੀਓ ਕਾਲ ਰਾਹੀਂ ਦਿੱਤੀ ਵਧਾਈ
