ICC ਨੇ ਐਲਾਨੀ Women’s Cricket World Cup ਦੀ ‘ਟੀਮ ਆਫ ਦ ਟੂਰਨਾਮੈਂਟ’, ਕਪਤਾਨ ਹਰਮਨਪ੍ਰੀਤ ਕੌਰ ਨੂੰ ਨਜ਼ਰਅੰਦਾਜ਼ ਕਰ ਕੀਤਾ ਹੈਰਾਨ

ਨਵੀਂ ਦਿੱਲੀ : ICC Team of the Tournament : ਆਈਸੀਸੀ ਨੇ 2025 ਦੇ ਮਹਿਲਾ ਵਿਸ਼ਵ ਕੱਪ ਲਈ ‘ਟੀਮ ਆਫ ਦ ਟੂਰਨਾਮੈਂਟ’ ਐਲਾਨ ਦਿੱਤੀ ਹੈ। ਖਿਤਾਬ ਜਿੱਤਣ ਵਾਲੀ ਭਾਰਤੀ ਮਹਿਲਾ ਟੀਮ ਦੀਆਂ 3 ਖਿਡਾਰਨਾਂ ਨੂੰ ਇਸ ਟੀਮ ‘ਚ ਸ਼ਾਮਲ ਕੀਤਾ ਗਿਆ ਹੈ। ਨਾਲ ਹੀ, ਦੂਜੇ ਸਥਾਨ ‘ਤੇ ਰਹੀ ਦੱਖਣੀ ਅਫਰੀਕੀ ਟੀਮ ਦੀਆਂ ਵੀ 3 ਖਿਡਾਰਨਾਂ ਟਾਪ-11 ‘ਚ ਆਪਣੀ ਜਗ੍ਹਾ ਬਣਾਉਣ ਵਿਚ ਸਫਲ ਰਹੀਆਂ।

ਆਈਸੀਸੀ ਦੀ ਟੀਮ ਆਫ ਦ ਟੂਰਨਾਮੈਂਟ ‘ਚ ਇੰਗਲੈਂਡ ਦੀ ਨੈੱਟ ਸਾਈਵਰ ਬਰੰਟ ਨੂੰ 12ਵੇਂ ਖਿਡਾਰੀ ਦੇ ਤੌਰ ‘ਤੇ ਚੁਣਿਆ ਗਿਆ ਹੈ। ਯਾਦ ਰਹੇ ਕਿ ਭਾਰਤੀ ਮਹਿਲਾ ਕ੍ਰਿਕਟ ਟੀਮ ਨੇ 2 ਨਵੰਬਰ 2025 ਨੂੰ ਨਵੀ ਮੁੰਬਈ ‘ਚ ਦੱਖਣੀ ਅਫਰੀਕਾ ਨੂੰ 52 ਦੌੜਾਂ ਨਾਲ ਹਰਾ ਕੇ ਪਹਿਲੀ ਵਾਰੀ ਮਹਿਲਾ ਵਨਡੇ ਵਿਸ਼ਵ ਕੱਪ ਦਾ ਖਿਤਾਬ ਜਿੱਤਿਆ। ਆਓ ਹੁਣ ਵੇਖੀਏ ਆਈਸੀਸੀ ਵੱਲੋਂ ਐਲਾਨੀ ਗਈ ਮਹਿਲਾ ਕ੍ਰਿਕਟ ਵਿਸ਼ਵ ਕੱਪ ਦੀ ‘ਟੀਮ ਆਫ ਦ ਟੂਰਨਾਮੈਂਟ’।

Leave a Reply

Your email address will not be published. Required fields are marked *