Encounter in Jalandhar : ਜੱਗੂ ਭਗਵਾਨਪੁਰੀਆ ਗੈਂਗ ਨਾਲ ਪੁਲਿਸ ਦਾ ਮੁਕਾਬਲਾ, ਖ਼ਤਰਨਾਕ ਬਦਮਾਸ਼ ਦੇ ਪੇਟ ‘ਚ ਲੱਗੀ ਗੋਲ਼ੀ

ਜਲੰਧਰ : ਜਲੰਧਰ ‘ਚ ਪੰਜਾਬ ਪੁਲਿਸ ਨੇ ਬੁੱਧਵਾਰ ਨੂੰ ਖ਼ਤਰਨਾਕ ਗੈਂਗਸਟਰ ਮਨਕਰਨ ਨੂੰ ਮੁਕਾਬਲੇ ਦੌਰਾਨ ਜ਼ਖ਼ਮੀ ਹਾਲਤ ‘ਚ ਕਾਬੂ ਕੀਤਾ ਹੈ। ਪੁਲਿਸ ਦੀ ਜਵਾਬੀ ਫਾਇਰਿੰਗ ‘ਚ ਮਨਕਰਨ ਦੇ ਪੇਟ ‘ਚ ਗੋਲ਼ੀ ਲੱਗੀ, ਜਿਸ ਤੋਂ ਬਾਅਦ ਉਸਨੂੰ ਸਿਵਲ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਹੈ।

ਪੁਲਿਸ ਨੇ ਮੌਕੇ ਤੋਂ ਗ਼ੈਰ-ਕਾਨੂੰਨੀ ਹਥਿਆਰ ਵੀ ਬਰਾਮਦ ਕੀਤੇ ਹਨ ਅਤੇ ਮਨਕਰਨ ਦੇ ਦੋ ਸਾਥੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਤਿੰਨੋਂ ਮੁਲਜ਼ਮ ਜੱਗੂ ਭਗਵਾਨਪੁਰੀਆ ਗੈਂਗ ਨਾਲ ਜੁੜੇ ਹੋਏ ਦੱਸੇ ਜਾ ਰਹੇ ਹਨ।

ਜਾਣਕਾਰੀ ਅਨੁਸਾਰ, ਮਨਕਰਨ ਅੰਮ੍ਰਿਤਸਰ ਦੇ ਪ੍ਰਸਿੱਧ ਧਰਮਾ ਮਰਡਰ ਕੇਸ ‘ਚ ਸ਼ੂਟਰਾਂ ਦਾ ਮਦਦਗਾਰ ਹੈ। 26 ਸਤੰਬਰ ਨੂੰ ਅੰਮ੍ਰਿਤਸਰ ਦੇ ਛੇਹਰਟਾ ਇਲਾਕੇ ‘ਚ ਧਰਮਜੀਤ ਸਿੰਘ ਉਰਫ ਧਰਮਾ ਦੀ ਗੋਲ਼ੀ ਮਾਰ ਕੇ ਹਤਿਆ ਕਰ ਦਿੱਤੀ ਗਈ ਸੀ।

ਧਰਮਾ 2012 ‘ਚ ਏਐਸਆਈ ਰਵਿੰਦਰਪਾਲ ਦੀ ਹੱਤਿਆ ਮਾਮਲੇ ‘ਚ ਦੋਸ਼ੀ ਠਹਿਰਾਇਆ ਗਿਆ ਸੀ ਤੇ ਉਸ ਖ਼ਿਲਾਫ਼ ਐਨਡੀਪੀਐਸ ਤੇ ਆਰਮਜ਼ ਐਕਟ ਦੇ ਚਾਰ ਹੋਰ ਕੇਸ ਦਰਜ ਕੀਤੇ ਗਏ ਸਨ। ਹੱਤਿਆ ਤੋਂ ਬਾਅਦ ਮਨਕਰਨ ਸਮੇਤ ਤਿੰਨ ਸ਼ੂਟਰ ਫਰਾਰ ਹੋ ਗਏ ਸਨ।

ਬੁੱਧਵਾਰ ਸਵੇਰੇ ਕਰੀਬ 11 ਵਜੇ ਸੀਆਈਏ ਸਟਾਫ ਜਲੰਧਰ ਦੇ ਇੰਚਾਰਜ ਸੁਰੀੰਦਰ ਸਿੰਘ ਨੂੰ ਮਨਕਰਨ ਦੀ ਲੋਕੇਸ਼ਨ ਸਲੇਮਪੁਰ ਮਸੰਦਾ ਇਲਾਕੇ ‘ਚ ਮਿਲੀ। ਉਹ ਆਪਣੀ ਟੀਮ ਸਮੇਤ ਮੁਲਜ਼ਮ ਨੂੰ ਫੜਨ ਲਈ ਮੌਕੇ ‘ਤੇ ਪਹੁੰਚੇ ਤਾਂ ਉਸਨੇ ਪੁਲਿਸ ‘ਤੇ ਫਾਇਰਿੰਗ ਸ਼ੁਰੂ ਕਰ ਦਿੱਤੀ।

Leave a Reply

Your email address will not be published. Required fields are marked *